ਬਠਿੰਡਾ, 3 ਜਨਵਰੀ: ਲੰਘੀ 20 ਦਸੰਬਰ ਦੀ ਦੇਰ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਮੁਲਤਾਨੀਆ ਰੋਡ ਉਪਰ ਪੰਜਾਬ ਪੁਲਿਸ ਦੇ ਇੱਕ ਸਾਬਕਾ ਥਾਣੇਦਾਰ ਓਮ ਪ੍ਰਕਾਸ਼ ਸ਼ਰਮਾ ਦੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਮੁਲਜਮ ਵੱਲੋਂ ਵਰਤੀ ਗਈ ਰਾਈਫ਼ਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜਮ ਦੀ ਪਹਿਚਾਣ ਹਰਸਿਮਰਨ ਉਰਫ਼ ਜੱਗਾ ਵਜੋਂ ਹੋਈ ਹੈ, ਜੋਕਿ ਥਾਣੇਦਾਰ ਓਮ ਪ੍ਰਕਾਸ਼ ਦਾ ਪੁੱਤਰ ਹੈ। ਪੁਲਿਸ ਨੂੰ ਕਤਲ ਦੀ ਵਾਰਦਾਤ ਤੋਂ ਬਾਅਦ ਹੀ ਉਸਦੇ ਪ੍ਰਵਾਰਕ ਮੈਬਰਾਂ ਉਪਰ ਸ਼ੱਕ ਸੀ।
ਇਹ ਵੀ ਪੜ੍ਹੋ ਬਠਿੰਡਾ ’ਚ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਵਿਜੀਲੈਂਸ ਨੂੰ ਦੇਖ ਫ਼ਿਲਮੀ ਸਟਾਈਲ ’ਚ ਭੱਜਿਆ ‘ਹੌਲਦਾਰ’
ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਅਤੇ ਐਸ ਐਚ ਓ ਕੈਨਾਲ ਕਲੌਨੀ ਸਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਦੌਰਾਨ ਆਪਣੇ ਹੀ ਬਾਪ ਦੇ ਕਤਲ ਪਿੱਛੇ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮ੍ਰਿਤਕ ਥਾਣੇਦਾਰ ਨੇ ਆਪਣੇ ਪ੍ਰਵਾਰ ਨੂੰ ਛੱਡ ਕੇ ਇੱਕ ਹੋਰ ਔਰਤ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਸ਼ੁਰੂ ਕੀਤਾ ਹੋਇਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਆਪਣੀ ਪੈਨਸ਼ਨ ਤੇ ਹੋਰਨਾਂ ਫੰਡਾਂ ਆਦਿ ਸਾਰੇ ਪੈਸੇ ਉਕਤ ਔਰਤ ਉਪਰ ਹੀ ਖ਼ਰਚ ਕੀਤੇ ਜਾ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਉਕਤ ਔਰਤ ਜੋਕਿ ਰਿਸ਼ਤੇ ਵੀ ਉਸਦੀ ਭਰਜਾਈ ਲੱਗਦੀ ਹੈ, ਵੀ ਪੁਲਿਸ ਮੁਲਾਜਮ ਹੈ। ਕਤਲ ਦੇ ਤਾਜ਼ਾ ਕਾਰਨ ਇਹ ਦੱਸੇ ਜਾ ਰਹੇ ਹਨ ਕਿ ਕੁੱਝ ਸਮਾਂ ਪਹਿਲਾਂ ਥਾਣੇਦਾਰ ਨੇ ਆਪਣੇ ਘਰ ਉਪਰ ਵੀ ਕਰਜ਼ ਲੈ ਲਿਆ ਸੀ।
ਇਹ ਵੀ ਪੜ੍ਹੋ ਬਠਿੰਡਾ-ਡੱਬਵਾਲੀ ਰੋਡ ’ਤੇ ਨਿਊ ਦੀਪ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਦਰਜ਼ਨਾਂ ਜਖ਼ਮੀ
ਜਿਸ ਕਾਰਨ ਜੈਤੋ ਰਹਿੰਦੇ ਉਸਦੇ ਪੁੱਤਰ ਨੂੰ ਇਹ ਲੱਗਦਾ ਸੀ ਕਿ ਉਸਦਾ ਬਾਪ ਸਾਰਾ ਘਰ-ਬਾਰ ਉਕਤ ਔਰਤ ਦੇ ਪਿੱਛੇ ਲੱਗ ਕੇ ਖ਼ਤਮ ਕਰ ਦੇਵੇਗਾ। ਮੁਲਜਮ ਇੱਕ ਕੈਸ਼ਵੇਨ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਕੇ ਆਪਣੇ ਪ੍ਰਵਾਰ ਦਾ ਪੇਟ ਪਾਲ ਰਿਹਾ ਸੀ। ਜਿਸਦੇ ਚੱਲਦੇ ਉਸਨੇ ਆਪਣੇ ਬਾਪ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ ਤੇ ਇਸ ਯੋਜਨਾ ਤਹਿਤ ਜਦ ਓਮ ਪ੍ਰਕਾਸ਼ ਘਟਨਾ ਵਾਲੇ ਦਿਨ ਮੁਲਤਾਨੀਆ ਰੋਡ ’ਤੇ ਡੀਡੀ ਮਿੱਤਲ ਟਾਵਰ ਵਿਚ ਬਣੀਆਂ ਦੁਕਾਨਾਂ ਵਿਚੋਂ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਇਆ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੱਗਾ ਨੇ ਉਸਦਾ ਆਪਣੀ ਲਾਇਸੰਸੀ ਦੋਨਾਲੀ ਰਾਈਫ਼ਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੁੱਤ ਹੀ ਨਿਕਲਿਆ ‘ਥਾਣੇਦਾਰ’ ਬਾਪ ਦਾ ਕਾਤਲ, ਪੁਲਿਸ ਵੱਲੋਂ ਰਾਈਫ਼ਲ ਸਹਿਤ ਕਾਬੂ"