ਬਠਿੰਡਾ ‘ਚ ਲੜਕੀ ਨੂੰ ਗੋਲੀ ਮਾਰਨ ਦੀ ਕਹਾਣੀ ਨਿਕਲੀ ਝੂਠੀ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

0
1704
+2

ਬਠਿੰਡਾ, 22 ਜਨਵਰੀ: ਬੀਤੇ ਕੱਲ ਜਿਲੇ ਦੇ ਕਸਬਾ ਭਗਤਾ ਭਾਈ ਦੀ ਅਨਾਜ ਮੰਡੀ ਵਿੱਚ ਸ਼ੈਰ ਕਰ ਰਹੇ ਪਤੀ ਪਤਨੀ ਦੇ ਉੱਪਰ ਅਗਿਆਤ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਦੀ ਕਹਾਣੀ ਪੁਲਿਸ ਪੜਤਾਲ ਦੌਰਾਨ ਝੂਠੀ ਨਿਕਲੀ ਹੈ। ਅੱਜ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸਲ ਵਿੱਚ ਇਸ ਲੜਕੀ ਸਹਿਤ ਇਸਦੇ ਪਤੀ ਵੱਲੋਂ ਨਜਾਇਜ਼ ਅਸਲੇ ਦੀ ਸਪਲਾਈ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਅਸਲੇ ਦੀ ਡਿਲੀਵਰੀ ਮੌਕੇ ਅਚਾਨਕ ਇੱਕ ਨੌਜਵਾਨ ਵੱਲੋਂ ਚੱਲੀ ਗੋਲੀ ਕਾਰਨ ਲੜਕੀ ਜਖਮੀ ਹੋਈ ਸੀ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਖਮੀ ਹੋਈ ਲੜਕੀ ਸਹਿਤ ਉਸਦੇ ਪਤੀ ਅਤੇ ਤਿੰਨ ਹੋਰ ਨੌਜਵਾਨਾਂ ਵਿਰੁੱਧ ਪਰਚਾ ਦਰਜ ਕਰਕੇ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਤੜਕਸਾਰ NIA ਦੀ ਰੇਡ

ਪੁਲਿਸ ਅਧਿਕਾਰੀਆਂ ਮੁਤਾਬਿਕ ਜਖਮੀ ਲੜਕੀ ਦੇ ਬਿਆਨਾਂ ਤੋਂ ਬਾਅਦ ਇਸ ਮਾਮਲੇ ਵਿੱਚ ਪਰਚਾ ਦਰਜ ਕਰਕੇ ਜਦ ਪੜਤਾਲ ਸ਼ੁਰੂ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਲੜਕੀ ਹਰਪ੍ਰੀਤ ਕੌਰ ਦੇ ਪਤੀ ਅਰਸ਼ਪ੍ਰੀਤ ਸਿੰਘ ਉਰਫ ਅਰਸ਼ੀ ਅਤੇ ਉਸਦੇ ਇੱਕ ਦੋਸਤ ਸੁਖਚੈਨ ਸਿੰਘ ਵੱਲੋਂ ਆਪਣੇ ਕੋਲ ਮੌਜੂਦ ਨਜਾਇਜ਼ ਅਸਲੇ ਦੀ ਅੱਗੇ ਦੋ ਹੋਰ ਨੌਜਵਾਨਾਂ ਸੰਦੀਪ ਤੇ ਟਹਿਲ ਨੂੰ ਡਿਲੀਵਰੀ ਕੀਤੀ ਜਾਣੀ ਸੀ ਅਤੇ ਇਸ ਦੇ ਲਈ ਭਗਤਾ ਭਾਈ ਦੀ ਅਨਾਜ ਮੰਡੀ ਦਾ ਸਥਾਨ ਤੈਅ ਕੀਤਾ ਗਿਆ ਸੀ। ਕਿਸੇ ਨੂੰ ਸ਼ੱਕ ਨਾ ਪਵੇ ਇਸ ਦੇ ਲਈ ਅਰਸ਼ਪ੍ਰੀਤ ਆਪਣੀ ਘਰ ਵਾਲੀ ਹਰਪ੍ਰੀਤ ਕੌਰ ਨੂੰ ਵੀ ਨਾਲ ਲੈ ਕੇ ਗਿਆ ਹੋਇਆ ਸੀ। ਜਦ ਇਹ ਅਨਾਜ ਮੰਡੀ ਦੇ ਵਿੱਚ ਪੁੱਜੇ ਸੁਖਚੈਨ ਸਿੰਘ ਉਕਤ ਨਜਾਇਜ਼ ਅਸਲੇ ਨੂੰ ਦੇਖ ਰਿਹਾ ਸੀ ਜੋ ਕਿ ਅਚਨਚੇਤ ਚੱਲ ਗਿਆ ਅਤੇ ਗੋਲੀ ਹਰਪ੍ਰੀਤ ਕੌਰ ਦੇ ਪੱਟ ਵਿੱਚ ਜਾ ਲੱਗੀ। ਜਿਸ ਦੇ ਕਾਰਨ ਉਹ ਜ਼ਖਮੀ ਹੋ ਗਈ ਪ੍ਰੰਤੂ ਖੁਦ ਨੂੰ ਫਸਦਾ ਦੇਖ ਅਰਸ਼ਪ੍ਰੀਤ, ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਦੂਜੇ ਦੋਸਤਾਂ ਨੇ ਇਹ ਕਹਾਣੀ ਝੂਠੀ ਘੜ ਦਿੱਤੀ ਕਿ ਜਦੋਂ ਸੈਰ ਕਰ ਰਹੇ ਸੀ ਤਾਂ ਦੋ ਨੌਜਵਾਨ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ‘ਤੇ ਆਏ ਅਤੇ ਉਸਦੇ ਉੱਪਰ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ ਰੋਡਵੇਜ਼ Bus ਦਾ ਕਹਿਰ, ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ 2 ਦੀ ਹਾਲਤ ਨਾਜ਼ੁਕ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਡੁੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿੱਥੋਂ ਲੈ ਕੇ ਆਏ ਸੀ ਅਤੇ ਜਿਨਾਂ ਨੂੰ ਇਹ ਅਸਲਾ ਸਪਲਾਈ ਕੀਤਾ ਸੀ ਉਹਨਾਂ ਨੇ ਇਸਨੂੰ ਕਿੱਥੇ ਵਰਤਣਾ ਸੀ। ਇਸ ਤੋਂ ਇਲਾਵਾ ਕੀ ਪਹਿਲਾਂ ਵੀ ਇਹਨਾਂ ਵੱਲੋਂ ਕੋਈ ਨਜਾਇਜ਼ ਅਸਲਾ ਲਿਆਂਦਾ ਗਿਆ ਸੀ, ਇਹ ਸਾਰੇ ਤੱਥ ਪੜਤਾਲ ਅਧੀਨ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਹੈ। ਫਿਲਹਾਲ ਪੁਲਿਸ ਨੇ ਅਰਸ਼ਪ੍ਰੀਤ, ਸੁਖਚੈਨ, ਸੰਦੀਪ ਅਤੇ ਟਹਿਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਇਕਲ ਸਪਲੈਂਡਰ ਅਤੇ 2 ਪਿਸਤੌਲ .32 ਬੋਰ ਦੇਸੀ ਸਮੇਤ ਤਿੰਨ ਮੋਬਾਇਲ ਫੋਨ ਬ੍ਰਾਮਦ ਕਰਵਾਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+2

LEAVE A REPLY

Please enter your comment!
Please enter your name here