ਪਟਿਆਲਾ: ਪਟਿਆਲਾ ਸ਼ਹਿਰ ਪਿਛਲੇ ਕੁਝ ਦਿਨਾਂ ਤੋਂ ਹਾਦਸਿਆਂ ਜਾਂ ਝੱਗੜੀਆਂ ਕਰਕੇ ਚਰਚਾ ‘ਚ ਹੈ। ਹੁਣ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਬੀਤੇ ਦਿਨ ਸਮੋਸਿਆਂ ਨੂੰ ਲੈ ਕੇ ਝੱਗੜਾ ਹੋ ਗਿਆ। ਸਮੋਸਿਆਂ ਦਾ ਮਾਮਲਾ ਅਜਿਹਾ ਗਰਮਾਇਆਂ ਕਿ ਦੋਹਾਂ ਧਿਰਾਂ ਨੇ ਤਲਵਾਰਾਂ ਤੇ ਖੁਰਚਣਿਆਂ ਨਾਲ ਇਕ ਦੂਜੇ ਤੇ ਹਮਲਾ ਕਰ ਦਿੱਤਾ। ਇਸ ਝੜਪ ਦੌਰਾਨ ਚਾਰ ਜਣੇ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਧਿਰਾਂ ਉੱਪਰ ਕਾਬੂ ਪਾਇਆ।
ਬਿਕਰਮ ਮਜੀਠਿਆ ਨਸ਼ਾ ਤਸਕਰੀ ਦੇ ਮਾਮਲੇ ਵਿਚ ਮੁੜ ਤਲਬ
ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਦੇ ਮੁੱਖ ਬੱਸ ਅੱਡੇ ’ਚ ਵੀਰਵਾਰ ਨੂੰ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਹ ਲੜਾਈ ਠੰਢੇ ਸਮੋਸਿਆ ਨੂੰ ਲੈ ਕੇ ਹੋਈ। ਦਰਅਸਲ ਬਲਜਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਜਦੋਂ ਇੱਕ ਦੁਕਾਨ ਤੋਂ ਸਮੋਸੇ ਲਏ ਤਾਂ ਉਸ ਨੇ ਦੁਕਾਨਦਾਰ ਕੋਲ ਸਮੋਸੇ ਠੰਢੇ ਹੋਣ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਹੋਈ ਤਕਰਾਰ ਲੜਾਈ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਬਲਜਿੰਦਰ ਸਿੰਘ ਦਾ ਭਰਾ ਵੀ ਪੁੱਜ ਗਿਆ। ਲੜਾਈ ਇੰਨੀ ਵਧ ਗਈ ਕਿ ਦੋਵਾਂ ਧਿਰਾਂ ਨੇ ਹਥਿਆਰ ਕੱਢ ਲਏ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਅਰਬਨ ਅਸਟੇਟ ਤੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਵੀ ਟੀਮ ਸਮੇਤ ਪਹੁੰਚੇ।