ਐਸ ਡੀ ਐਮ ਨੂੰ ਰੋਸ ਪੱਤਰ ਦੇ ਕੇ ਗ਼ੈਰ ਮਿਆਰੀ ਪ੍ਰਬੰਧਾਂ ਖਿਲਾਫ਼ ਸਖ਼ਤ ਇਤਰਾਜ਼ ਦਰਜ਼ ਕਰਵਾਇਆ
ਤਲਵੰਡੀ ਸਾਬੋ, 29 ਅਕਤੂਬਰ: 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ ਜਿਲ੍ਹਾ ਪ੍ਰਸ਼ਾਸ਼ਨ ਦੀ ਨਿਕੰਮੀ ਕਾਰਗੁਜਾਰੀ ਖਿਲਾਫ਼ ਅੱਜ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਐਸਡੀਐਮ ਦਫਤਰ ਤਲਵੰਡੀ ਸਾਬੋ ਮੂਹਰੇ ਡੀਟੀਐਫ ਦੇ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ, ਜਨਰਲ ਸਕੱਤਰ ਗੁਰਮੇਲ ਸਿੰਘ ਗਿਆਨਾ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬਹਿਣੀਵਾਲ, ਈਟੀਟੀ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਤਹਿਸੀਲ ਪ੍ਰਸ਼ਾਸ਼ਨ ਦਾ ਪੁਤਲਾ ਫੂਕਿਆ ਗਿਆ।ਇਸ ਉਪਰੰਤ ਅਧਿਆਪਕ ਜਥੇਬੰਦੀਆਂ ਵੱਲੋਂ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਨੂੰ ਰੋਸ ਪੱਤਰ ਵੀ ਦਿੱਤਾ ਗਿਆ। ਜਿਸ ਤਹਿਤ ਚੋਣਾਂ ਦੌਰਾਨ ਅਧਿਆਪਕਾਂ ਨੂੰ ਜ ਖੱਜਲ਼-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਵਿਸਥਾਰ ਸਹਿਤ ਦੱਸਿਆ ਗਿਆ।
ਜਥੇਬੰਦਕ ਆਗੂਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਬਹੁਤ ਸਾਰੀਆਂ ਪੋਲਿੰਗ ਪਾਰਟੀਆਂ ਚੋਣ ਬੂਥਾਂ ਤੇ ਭੁੱਖੀਆਂ ਪਿਆਸੀਆਂ ਸਾਰੀ ਰਾਤ ਫਸੀਆਂ ਰਹੀਆਂ। ਪ੍ਰਸ਼ਾਸਨ ਦੂਜੇ ਦਿਨ ਸਵੇਰ ਤੱਕ ਪਾਰਟੀਆਂ ਨੂੰ ਬਾਹਰ ਕੱਢਣ ਦਾ ਵਿੱਚ ਕਾਮਯਾਬ ਹੋਇਆ ੍ਟਬੂਥਾ ਉੱਪਰ ਗੱਡੀਆਂ ਦੀ ਭੰਨਤੋੜ ਕੀਤੀ ਗਈ। ਵਾਰ ਵਾਰ ਵੋਟਾਂ ਦੀ ਗਿਣਤੀ ਕਰਨ ਲਈ ਮਜਬੂਰ ਕੀਤਾ ਗਿਆ। ਕਈ ਥਾਂਈਂ ਰਾਜਨੀਤਿਕ ਦਖਲ ਅੰਦਾਜੀ ਵੀ ਸਾਹਮਣੇ ਆਈ। ਪੋਲਿੰਗ ਪਾਰਟੀਆਂ ਲਈ ਕਿਤੇ ਵੀ ਪ੍ਰਸ਼ਾਸਨ ਵੱਲੋਂ ਖਾਣੇ ਦਾ ਅਤੇ ਹੋਰ ਪ੍ਰਬੰਧ ਨਹੀਂ ਕੀਤੇ ਗਏ। ਐਸ ਡੀ ਐਮ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜ਼ੇਕਰ ਭਵਿੱਖ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਮਿਆਰੀ ਪ੍ਰਬੰਧ ਨਹੀਂ ਕੀਤੇ ਜਾਂਦੇ ਤਾਂ ਸਮੂਹ ਅਧਿਆਪਕ ਵਰਗ ਵੱਲੋਂ ਚੋਣਾਂ ਦੇ ਬਾਈਕਾਟ ਵੱਲ ਵਧਿਆ ਜਾਵੇਗਾ।
Excise Dept ਦਾ ਸੇਵਾਦਾਰ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਇਸ ਮੌਕੇ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ ਦੀ ਅਗਵਾਈ ਵਿੱਚ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸਮੂਲੀਅਤ ਕੀਤੀ।ਇਸ ਮੌਕੇ ਗੁਰਮੇਲ ਸਿੰਘ ਗਿਆਨਾ,ਸਕੱਤਰ ਬਲਾਕ ਤਲਵੰਡੀ ਸਾਬੋ,ਬਲਾਕ ਕਮੇਟੀ ਮੈਂਬਰ ਬਲਰਾਜ ਸਿੰਘ ਸੰਦੋਹਾ, ਮਨਦੀਪ ਸਿੰਘ ਤਲਵੰਡੀ ਸਾਬੋ, ਅਕਸ਼ੇ ਕੁਮਾਰ,ਗੁਰਸ਼ਰਨ ਸਿੰਘ ਜਗਾ ਰਾਮ ਤੀਰਥ, ਰਣਜੀਤ ਸਿੰਘ ਬੰਗੀ, ਜਗਦੀਪ ਸਿੰਘ ਗਿੱਲ, ਕੁਲਦੀਪ ਕੁਮਾਰ, ਗਿਰਧਾਰੀ ਲਾਲ ਤੋਂ ਇਲਾਵਾ ਹਰਬੰਸ ਸਿੰਘ ਮਲਕਾਣਾ, ਗੁਰਜੀਤ ਸਿੰਘ ਮਲਕਾਣਾ, ਕੁਲਵਿੰਦਰ ਸਿੰਘ ਗਿਆਨਾ , ਬਲਰਾਮ ਕੁਮਾਰ, ਗੁਰਜੰਟ ਸਿੰਘ ਚੱਠੇਵਾਲਾ, ਹਰਪਾਲ ਸਿੰਘ ਨੱਤ, ਰਵਿੰਦਰ ਕੁਮਾਰ, ਵੀਰ ਸਿੰਘ,ਸੁਰੇਸ਼ ਕੁਮਾਰ, ਜਗਤਾਰ ਸਿੰਘ ਤਲਵੰਡੀ,ਬਲਕੌਰ ਸਿੰਘ, ਮਨਿੰਦਰਜੀਤ ਸਿੰਘ ਬਿੱਟਾ,ਮੋਦਨ ਸਿੰਘ, ਗੁਰਦਰਸ਼ਨ ਸਿੰਘ ਆਦਿ ਸਾਥੀ ਮੌਜੂਦ ਸਨ।
Share the post "ਪੰਚਾਇਤੀ ਚੋਣਾਂ ਦੌਰਾਨ ਹੋਈ ਖੱਜਲ-ਖੁਆਰੀ ਖਿਲਾਫ਼ ਐਸ ਡੀ ਐਮ ਦਫਤਰ ਮੂਹਰੇ ਅਧਿਆਪਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ"