ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਦੋ ਰੋਜ਼ਾ ਸੈਮੀਨਾਰ ਯਾਦਗਾਰੀ ਰਿਹਾ

0
28

ਚੰਡੀਗੜ੍ਹ 22 ਦਸੰਬਰ: ਸਾਹਿਤ ਅਕਾਦਮੀ ਨਵੀਂ ਦਿੱਲੀ, ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ” ਸਾਹਿਤ ਅਤੇ ਦਰਸ਼ਨ : ਅੰਤਰ ਸੰਵਾਦ” ਵਿਸ਼ੇ ਤਹਿਤ ਦੂਸਰੇ ਤੇ ਆਖ਼ਰੀ ਦਿਨ ਪਹਿਲਾ ਸੈਸ਼ਨ ” ਆਧੁਨਿਕ ਅਤੇ ਸਮਕਾਲੀ ਕਵਿਤਾ ਦਾ ਦਾਰਸ਼ਨਿਕ ਸੰਵਾਦ ” ਤੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਜਸਪਾਲ ਸਿੰਘ ਨੇ ਕੀਤੀ। ਸਭ ਤੋਂ ਪਹਿਲਾਂ ਆਲੋਚਕ ਡਾ. ਪ੍ਰਵੀਨ ਵੱਲੋਂ ਪਰਚਾ ਪੜ੍ਹਿਆ ਗਿਆ। ਉਹਨਾਂ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਦਰਸ਼ਨ ਦੀ ਕੇਂਦਰ ਦੀ ਸੰਕਲਪਨਾ ਨੂੰ ਸਾਡੀ ਕਵਿਤਾ ਨੇ ਵੀ ਚੈਲੈਂਜ ਕੀਤਾ, ਇਸ ਸੰਦਰਭ ਵਿਚ ਉਹਨਾਂ ਨੇ ਬਾਬਾ ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਦੇ ਹਵਾਲੇ ਦਿੱਤੇ।

ਇਹ ਵੀ ਪੜ੍ਹੋ kisan andolan: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ’ਚ ਹੋਇਆ ਦਾਖ਼ਲ, ਸਰਕਾਰ ਨੇ ਬਣਾਇਆ ਆਰਜ਼ੀ ਹਸਪਤਾਲ

ਇਸ ਤੋਂ ਉੱਘੇ ਆਲੋਚਕ ਡਾ. ਆਤਮ ਹੋਰਾਂ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਵਿਗਿਆਨਕ ਤੇ ਤਰਕ ਅਧਾਰਤ ਦਰਸ਼ਨ ਨੇ ਬਿਨਾਂ ਸ਼ੱਕ ਸਾਨੂੰ ਸੁਖਾਲੇ ਕੀਤਾ ਹੈ; ਪਰੰਤੂ ਮਨੁੱਖ ਨੂੰ ਇਸ ਦੇ ਕੇਂਥਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ, ਜਿਸ ਨਾਲ ਨਵੇਂ ਸੰਕਟ ਖੜ੍ਹੇ ਹੋ ਗਏ। ਉਹਨਾਂ ਆਪਣੇ ਪਰਚੇ ਰਾਹੀਂ ਆਧੁਨਿਕਤਾ ਦੇ ਸੰਦਰਭ ‘ਚ ਗੰਭੀਰ ਆਲੋਚਨਾਤਮਕ ਨੁਕਤੇ ਪੇਸ਼ ਕੀਤੇ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਸੈਸ਼ਨ ਵਿਚ ਵਧੀਆ ਗੱਲਾਂ ਹੋਈਆਂ, ਬਸ ਗੱਲ ਵਿਸ਼ੇ ਤੋਂ ਨਹੀਂ ਭਟਕਣੀ ਚਾਹੀਦੀ, ਉਹਨਾਂ ਅੱਗੇ ਲੇਖਕ ਤੇ ਲੇਖਣ ਸੰਬੰਧੀ ਗੱਲਾਂ ਕੀਤੀਆਂ।ਅਗਲਾ ਸੈਸ਼ਨ “ਸਮਕਾਲੀ ਪੰਜਾਬੀ ਨਾਟਕ ਦਾ ਵਿਚਾਰਧਾਰਕ ਅਤੇ ਦਾਰਸ਼ਨਿਕ ਸੰਵਾਦ” ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉੱਘੇ ਨਾਟਕਾਕਾਰ, ਵਿਦਵਾਨ ਡਾ. ਸਤੀਸ਼ ਵਰਮਾ ਨੇ ਕੀਤੀ।

ਇਹ ਵੀ ਪੜ੍ਹੋ ਦਿੱਲੀ ’ਚ ਔਰਤਾਂ ਨੂੰ 2100 ਤੇ ਬਜ਼ੁਰਗਾਂ ਦੇ ਮੁਫ਼ਤ ਇਲਾਜ਼ ਸਕੀਮ ਲਈ ਭਲਕ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ

ਸਭ ਤੋਂ ਪਹਿਲਾਂ ਪਰਚਾ ਕਰਨ ਗੁਲਜ਼ਾਰ ਵੱਲੋਂ ਪੜ੍ਹਿਆ ਗਿਆ; ਆਪਣੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਦ੍ਹਿਸ਼ਾਤਮਕ ਹੋਣ ਕਾਰਨ ਨਾਟਕ ਜ਼ਿਆਦਾ ਦਰਸ਼ਨ ਨੇੜੇ ਹੈ। ਇਸ ਤੋਂ ਉਪਰੰਤ ਉੱਘੇ ਆਲੋਚਕ ਡਾ. ਕੁਲਦੀਪ ਨੇ ਗਿਆਰਾਂ ਪੰਜਾਬੀ ਨਾਟਕਾਂ ਨੂੰ ਸਾਹਮਣੇ ਰੱਖ ਕੇ “ਸਮਕਾਲੀ ਪੰਜਾਬੀ ਨਾਟਕ ਦਾ ਵਿਚਾਰਧਾਰਕ ਅਤੇ ਦਾਰਸ਼ਨਿਕ ਸੰਵਾਦ” ਤੇ ਮਹੱਤਵਪੂਰਨ ਨੁਕਤੇ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਡਾ. ਸਤੀਸ਼ ਵਰਮਾ ਹੋਰਾਂ ਨੇ ਬੜੇ ਦਿਲਚਸਪ ਤਰੀਕੇ ਨਾਲ ਆਪਣੀ ਗੱਲ ਕਹੀ। ਉਹਨਾਂ ਦੋਵੇ ਪੇਪਰਾਂ ਨੂੰ ਬੜੇ ਮੁੱਲਵਾਨ ਦੱਸਿਆ; ਉਹਨਾਂ ਅੱਗੇ ਜੋੜਿਆ ਕਿ ਦਰਸ਼ਨ ਹੀ ਦ੍ਰਿਸ਼ ਹੈ। ਉਹਨਾਂ ਅਸਿੱਖਿਅਕ ਲੋਕਾਂ ਦੇ ਬਾਰੇ ਬੜੇ ਵਿਸਥਾਰ ਨਾਲ ਗੱਲ ਕੀਤੀ; ਉਹਨਾਂ ਦੀਆਂ ਗੱਲਾਂ ਵਿਚ ਛੋਟੇ ਛੋਟੇ ਨਾਟਕਾਂ ਦਾ ਭੁਲੇਖਾ ਪੈਂਦਾ ਰਿਹਾ। ਇਸ ਸੈਸ਼ਨ ਦਾ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ।

ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ

ਸੈਮੀਨਾਰ ਦੇ ਵਿਦਾਇਗੀ ਸਮਾਗਮ ਵਿਚ ਮੁੱਖ ਮਹਿਮਾਨ ਦ ਤੌਰ ‘ਤੇ ਡਾ. ਮਨਮੋਹਨ ਨੇ ਸੈਮੀਨਾਰ ਨੂੰ ਸਾਯਥਕ ਦੱਸਿਆ ਤੇ ਪੜ੍ਹੇ ਹੋਏ ਪਰਚਿਆਂ ਦਾ ਜ਼ਿਕਰ ਕੀਤਾ।ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸੈਮੀਨਾਰ ਨੂੰ ਸਫ਼ਲ ਦੱਸਿਆ। ਮੁੱਖ ਅਸ਼ਵਨੀ ਚੈਟਲੇ ਕਲਾ ਨਾਲ ਸੰਬੰਧਿਤ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਡਾ. ਸੁਰਿੰਦਰ ਗਿੱਲ, ਗੁਰਦੀਪ ਸਿੰਘ, ਹਰਬੰਸ ਕੌਰ ਗਿੱਲ, ਗੁਰਦੇਵ ਸਿੰਘ ਗਿੱਲ, ਜਸਪਾਲ ਫਿਰਦੌਸੀ,ਡਾ. ਮਨਜਿੰਦਰ ਸਿੰਘ, ਧਿਆਨ ਕਾਹਲੋਂ, ਬਲਕਾਰ ਸਿੱਧੂ, ਭੁਪਿੰਦਰ ਮਲਿਕ ਪਾਲ ਅਜਨਬੀ, ਅਨੀਤਾ ਸ਼ਬਦੀਸ਼, ਸ਼ਬਦੀਸ਼,ਆਦਿ ਸ਼ਾਮਿਲ ਹੋਏ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here