Punjabi Khabarsaar
ਲੁਧਿਆਣਾ

ਪੀ ਏ ਯੂ ਦੇ ਵਾਈਸ ਚਾਂਸਲਰ ਨੇ ਯੁਵਕ ਮੇਲੇ ਦੇ ਨਿਯਮਾਂ ਦਾ ਕਿਤਾਬਚਾ ਜਾਰੀ ਕੀਤਾ

ਲੁਧਿਆਣਾ, 24 ਅਕਤੂਬਰ:ਪੀ.ਏ.ਯੂ. ਦੇ ਸਲਾਨਾ ਯੁਵਕ ਮੇਲੇ ਦੇ ਸਫਲ ਅਤੇ ਸੁਚਾਰੂ ਸੰਚਾਲਨ ਲਈ ਅੱਜ ਨਿਯਮਾਂ ਦਾ ਕਿਤਾਬਚਾ ਜਾਰੀ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਯਾਦ ਰਹੇ ਕਿ ਇਹ ਯੁਵਕ ਮੇਲਾ 11 ਤੋਂ 21 ਨਵੰਬਰ ਤੱਕ ਕਰਾਇਆ ਜਾਵੇਗਾ।ਪੁਸਤਕ ਦੇ ਤਾਜ਼ਾ ਸੰਸਕਰਣ ਨੂੰ ਜਾਰੀ ਕਰਨ ਮੌਕੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਿਤਾਬ ਦੇ ਸੰਕਲਨ ਵਿੱਚ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਯਮਾਂ ਦਾ ਸੌਖਾ ਤੇ ਸਪਸ਼ਟ ਹੋਣਾ ਕਿਸੇ ਵੀ ਯੁਵਕ ਮੇਲੇ ਦੇ ਸਟੀਕ ਆਯੋਜਨ ਲਈ ਮੁੱਢਲੀ ਸ਼ਰਤ ਵਾਂਗ ਹੈ। ਇਹ ਸਫਲ ਆਯੋਜਨ ਦੇ ਨਾਲ-ਨਾਲ ਭਾਗੀਦਾਰਾਂ ਦਾ ਭਰੋਸਾ ਪੈਦਾ ਕਰਨ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫ਼ਾ; ਹੁਣ ਜ਼ਮੀਨ ਦੀ ਰਜਿਸਟਰੀ ਲਈ ਐਨ.ਓ.ਸੀ. ਦੀ ਲੋੜ ਨਹੀਂ

ਉਨ੍ਹਾਂ ਕਿਹਾ ਕਿ ਮੂਲ ਰੂਪ ਵਿਚ ਖੇਤੀਬਾੜੀ ਖੋਜ ਅਤੇ ਪਸਾਰ ਅਧਾਰਤ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀਏਯੂ ਨੇ ਸੱਭਿਆਚਾਰਕ ਖੇਤਰ ਵਿਚ ਵੀ ਭਰਪੂਰ ਨਾਮਣਾ ਖੱਟਣ ਵਾਲੇ ਹਸਤਾਖਰ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਇਹ ਪੁਸਤਕ ਪੀਏਯੂ ਦੇ ਯੁਵਕ ਮੇਲੇ ਦੇ ਕੁਸ਼ਲ, ਅਨੁਸ਼ਾਸਿਤ ਅਤੇ ਨਿਰਵਿਘਨ ਆਯੋਜਨ ਵਿੱਚ ਸਹਾਈ ਹੋਵੇਗੀ।ਪੁਸਤਕ ਦੇ ਸੰਪਾਦਕ ਅਤੇ ਡਿਜ਼ਾਈਨਰ ਸ੍ਰੀ ਸਤਵੀਰ ਸਿੰਘ, ਰਜਿਸਟਰਿੰਗ ਅਫਸਰ ਨੇ ਦੱਸਿਆ ਕਿ ਪੁਸਤਕ ਵਿੱਚ ਪੀਏਯੂ ਦੇ ਪੰਜ ਕਾਂਸਟੀਚੂਐਂਟ ਕਾਲਜਾਂ ਤੋਂ ਇਲਾਵਾ ਬਾਹਰੀ ਸੰਸਥਾਵਾਂ ਦੁਆਰਾ ਪਾਲਣਾ ਕੀਤੇ ਜਾਣ ਵਾਲੇ ਸਾਰੇ ਜ਼ਰੂਰੀ ਨਿਯਮਾਂ ਦਾ ਬਾਰੀਕੀ ਨਾਲ ਵੇਰਵਾ ਪੇਸ਼ ਕੀਤਾ ਗਿਆ ਹੈ।ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨੇ ਸਵਾਗਤੀ ਸ਼ਬਦ ਕਹਿੰਦੇ ਹੋਏ ਕਿਹਾ ਕਿ ਯੁਵਕ ਮੇਲੇ ਦੇ ਆਯੋਜਨ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਵਿਦਿਆਰਥੀਆਂ ਦੀ ਤਕਦੀਰ ਬਦਲਣ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਭਗਵੰਤ ਸਿੰਘ ਮਾਨ

ਇਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰਚਨਾਤਮਕ ਯੋਗਤਾਵਾਂ ਨੂੰ ਨਿਖਾਰਨ, ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਅਤੇ ਭਾਈਚਾਰਕ ਸਾਂਝ ਦੇ ਨਾਲ-ਨਾਲ ਆਪਸੀ ਸਾਂਝ ਪੈਦਾ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਹੈ।ਡਾ ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ ਨੇ ਸਭ ਦਾ ਧੰਨਵਾਦ ਕੀਤਾ, ਜਦੋਂ ਕਿ ਯੂਨੀਵਰਸਿਟੀ ਡਾਂਸ, ਡਰਾਮਾ ਅਤੇ ਸੰਗੀਤ ਕਮੇਟੀ (ਯੂਡੀਡੀਐਮਸੀ) ਦੇ ਪ੍ਰਧਾਨ ਡਾ: ਵਿਸ਼ਾਲ ਬੈਕਟਰ ਨੇ ਸਮਾਗਮ ਦਾ ਸੰਚਾਲਨ ਕੀਤਾ।ਇਸ ਮੌਕੇ ਪੀਏਯੂ ਕਾਲਜਾਂ ਦੇ ਡੀਨ ਅਤੇ ਡੀਡੀਐਮਸੀਜ਼ ਦੇ ਪ੍ਰਧਾਨ ਸ਼ਾਮਿਲ ਹੋਏ । ਇਨ੍ਹਾਂ ਵਿੱਚ ਖੇਤੀਬਾੜੀ ਕਾਲਜ ਦੇ ਡਾ: ਕਮਲਦੀਪ ਸਿੰਘ ਸੰਘਾ, ਬਾਗਬਾਨੀ ਕਾਲਜ ਦੇ ਕਰਨਬੀਰ ਸਿੰਘ ਗਿੱਲ , ਖੇਤੀ ਇੰਜਨੀਅਰਿੰਗ ਦੇ ਡਾ: ਗੁਰਨਾਜ਼ ਗਿੱਲ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡਾ: ਸੁਮਨ ਕੁਮਾਰੀ ਹਾਜ਼ਿਰ ਰਹੇ।

 

Related posts

ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ਵਿਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ

punjabusernewssite

ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ-ਮੁੱਖ ਮੰਤਰੀ

punjabusernewssite

ਟੈਕਸੀ ਚਾਲਕ ਦਾ ਕ+ਤਲ ਕਰਕੇ ਲੁਟੇਰੇ ਕਾਰ ਖੋਹ ਕੇ ਹੋਏ ਫ਼ਰਾਰ

punjabusernewssite