ਜਲ ਸਪਲਾਈ ਕਾਮਿਆਂ ਨੇ ਕਾਰਜਕਾਰੀ ਇੰਜਨੀਅਰ ਡਵੀਜ਼ਨ ਨੰਬਰ ਦੋ ਵਿਰੁਧ ਦਿੱਤਾ ਰੋਸ ਧਰਨਾ

0
93
86 Views

👉4 ਦਸੰਬਰ ਦੀ ਮੀਟਿੰਗ ਦਾ ਸਮਾਂ ਦੇਣ ਉਪਰੰਤ ਧਰਨਾ ਕੀਤਾ ਸਮਾਪਤ
ਬਠਿੰਡਾ, 2 ਦਸੰਬਰ : ਅੱਜ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਮੌੜ ਤਲਵੰਡੀ ਵੱਲੋਂ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਬਠਿੰਡਾ ਦੇ ਦਫ਼ਤਰ ਅੱਗੇ ਬਰਾਂਚ ਪ੍ਰਧਾਨ ਲਖਵੀਰ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀ ਜਿਲਾ ਪ੍ਰਧਾਨ ਬਲਰਾਜ ਮੌੜ, ਜਿਲਾ ਚੇਅਰਮੈਨ ਹਰਨੇਕ ਸਿੰਘ ਗਹਿਰੀ, ਗੁਰਮੀਤ ਸਿੰਘ ਭੋਡੀਪੁਰਾ, ਕਿਸ਼ੋਰ ਚੰਦ ਗਾਜ, ਸੁਖਚੈਨ ਸਿੰਘ ਬਠਿੰਡਾ, ਦਰਸ਼ਨ ਕੁਮਾਰ ਸਰਮਾ, ਗੁਰਚਰਨ ਸਿੰਘ, ਸਾਧੂ ਸਿੰਘ ਨੇ ਦੱਸਿਆ

ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ

ਕਿ ਫੀਲਡ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਜੋ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ ਜਿਵੇਂ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਬਣਦੇ ਬਕਾਏ ਦੇਣ ,ਤਰਸ ਅਧਾਰ ਤੇ ਨੌਕਰੀ ਦੇਣ ਦੇ ਕੇਸ, ਖ਼ਾਲੀ ਪੋਸਟਾਂ ਭਰਣ, ਦਰਜਾ ਚਾਰ ਮੁਲਾਜ਼ਮਾਂ ਦੀਆ ਵਰਦੀਆਂ ਦੇਣ,ਮੈਡੀਕਲ ਕਲੇਮ ਬਿਲ ਅਤੇ ਹੋਰ ਵਿਭਾਗੀ ਮੰਗਾ ਲਈ ਵੱਖ ਵੱਖ ਡੈਪੂਟੇਸ਼ਨ ਰਾਹੀਂ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਹੱਲ ਨਹੀਂ ਕੀਤਾ ਗਿਆ। ਇਸ ਧਰਨੇ ਵਿਚ ਕਾਰਜਕਾਰੀ ਇੰਜੀਨੀਅਰ ਵੱਲੋਂ ਜੱਥੇਬੰਦੀ ਨੂੰ 4 ਦਸੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਇਸ ਧਰਨੇ ਵਿੱਚ ਗੁਰਜੰਟ ਸਿੰਘ ਮੌੜ ,ਧਰਮਸਿੰਘ ਕੋਠਾਗੁਰੂ,ਕੁਲਵਿੰਦਰ ਸਿੰਘ, ਜਗਦੇਵ ਸਿੰਘ, ਬੰਤ ਸਿੰਘ,ਜੀਤਰਾਮ ਦੋਦੜਾ,ਬਲਜਿੰਦਰ ਸਿੰਘ, ਜੀਤ ਰਾਮ ਦੋਦੜਾ, ਹਰਪ੍ਰੀਤ ਸਿੰਘ, ਪੂਰਨ ਸਿੰਘ ਸਾਮਿਲ ਹੋਏ।

 

LEAVE A REPLY

Please enter your comment!
Please enter your name here