ਮੌਸਮ ਨੇ ਮੁੜ ਬਦਲਿਆਂ ਮਿਜ਼ਾਜ;ਪੰਜਾਬ ’ਚ ਕਈ ਦਿਨ ਛਾਈ ਰਹੇਗੀ ‘ਧੁੰਦ’ ਦੀ ਚਾਦਰ

    0
    94

    ਚੰਡੀਗੜ੍ਹ, 16 ਜਨਵਰੀ: ਪੰਜਾਬ ਦੇ ਅੰਦਰ ਮੌਸਮ ਨੇ ਮੁੜ ਆਪਣਾ ਮਿਜ਼ਾਜ ਬਦਲ ਲਿਆ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਦਿਨ ਦੇ ਸਮੇਂ ਨਿਕਲ ਰਹੀ ‘ਧੁੱਪ’ ਦੇ ਦਰਸ਼ਨ ਹੁਣ ਪੰਜਾਬੀਆਂ ਨੂੰ ਕਈ ਦਿਨ ਨਹੀਂ ਹੋਣੇ ਹਨ ਅਤੇ ਅੱਜ ਵੀਰਵਾਰ ਤੋਂ ਲੈ ਕੇ ਕੁੱਝ ਦਿਨ ਸੂਬੇ ’ਚ ‘ਧੁੰਦ’ ਦੀ ਚਾਦਰ ਛਾਈ ਰਹਿਣੀ ਹੈ। ਜਿਸਦੇ ਚੱਲਦੇ ਰਾਹਗੀਰਾਂ ਲਈ ਵੱਡੀਆਂ ਦਿੱਕਤਾਂ ਖ਼ੜੀਆਂ ਹੋ ਗਈਆਂ ਹਨ, ਕਿਉਂਕਿ ਵਿਜੀਬਿਲਟੀ ਬਿਲਕੁੱਲ ਹੀ ਜੀਰੋ ਰਹਿ ਗਈ ਹੈ।

    ਇਹ ਵੀ ਪੜ੍ਹੋ Breaking: Transport Dept. ’ਚ ਵਿਜੀਲੈਂਸ ਦੇ Action ਤੋਂ ਬਾਅਦ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੇ ADTO ਹਟਾਏ

    ਮਾਹਰਾਂ ਨੇ ਦਸਿਆ ਕਿ ਮੌਸਮ ਦੇ ਵਿਚ ਪੱਛਮੀ ਗੜਬੜੀਆਂ ਨੂੰ ਦੇਖਦਿਆਂ ਧੁੰਦ ਦੇ ਨਾਲ ਹੁਣ ਅਗਲੇ ਕੁੱਝ ਦਿਨਾਂ ਤੱਕ ਕੜਾਕੇ ਦੀ ਠੰਢ ਵੀ ਪਏਗੀ ਅਤੇ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਜਿਆਦਾ ਠੰਢ ਬਜ਼ੁਰਗਾਂ ਤੇ ਬੱਚਿਆਂ ਲਈ ਵੀ ਖ਼ਤਰਨਾਕ ਹੈ। ਜਿਸਦੇ ਚੱਲਦੇ ਹੁਣ ਠੰਢ ਤੇ ਕੋਹਰੇ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਧੁੰਦ ਤੇ ਕੋਹਰੇ ਦੀ ਲਗਾਤਾਰ ਆਸਮਾਨ ਵਿਚ ਚਾਦਰ ਛਾਈ ਹੋਈ ਹੈ,

    ਇਹ ਵੀ ਪੜ੍ਹੋ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਘਰ ਵਿਚ ਦਾਖ਼ਲ ਹੋ ਕੇ ਹਮਲਾ, ਹਾਲਾਤ ਗੰਭੀਰ, ਹਸਪਤਾਲ ਦਾਖ਼ਲ 

    ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਸੜਕਾਂ ’ਤੇ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਹੈ। ਧੁੰਦ ਕਾਰਨ ਹਾਦਸੇ ਵੀ ਲਗਾਤਾਰ ਵਧ ਰਹੇ ਹਨ। ਮੌਸਮ ਵਿਗਿਆਨੀਆਂ ਮੁਤਾਬਕ ਇਹ ਧੁੰਦ ਤੇ ਕੋਹਰਾ ਹਾੜੀ ਦੀਆਂ ਫ਼ਸਲਾਂ ਲਈ ਘਿਓ ਵਾਂਗ ਲੱਗ ਰਿਹਾ ਹੈ ਪ੍ਰੰਤੂ ਜਨ ਜੀਵਨ ’ਤੇ ਇਸਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਧੁੰਦ ਦੇ ਕਾਰਨ ਜਿੱਥੇ ਰੇਲ ਗੱਡੀਆਂ ਕਈ-ਕਈ ਘੰਟੇ ਲੇਟ ਚੱਲ ਰਹੀਆਂ ਹਨ, ਉਥੇ ਜਹਾਜ਼ ਉਡਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।

    👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

    🛑https://chat.whatsapp.com/EK1btmLAghfLjBaUyZMcLK

    🛑https://t.me/punjabikhabarsaarwebsite  

     

    LEAVE A REPLY

    Please enter your comment!
    Please enter your name here