ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕ+ਤਲ

0
74
+2

ਬਟਾਲਾ,22 ਸਤੰਬਰ: ਕਲਯੁਗ ਦੇ ਇਸ ਦੌਰ ਦੇ ਵਿੱਚ ਖੂਨ ਦੇ ਹੀ ਰਿਸ਼ਤਿਆਂ ਦਾ ਹੀ ਕਤਲ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਇਸੇ ਤਰਾਂ ਦੀ ਸਥਾਨਕ ਸ਼ਹਿਰ ਦੇ ਵਿੱਚ ਵਾਪਰੀ ਇਕ ਦੁਖਦਾਈ ਘਟਨਾ ਦੇ ਵਿੱਚ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ। ਮਾਮਲਾ ਨਜਾਇਜ਼ ਸਬੰਧਾ ਦਾ ਦਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਕਿ ਮ੍ਰਿਤਕ ਅਜੇ ਕੁਮਾਰ 35 ਸਾਲ ਤਲਾਕਸ਼ੁਦਾ ਹੈ ਅਤੇ ਉਸਦਾ ਛੋਟਾ ਭਰਾ ਹੀਰਾ ਵਿਆਹਿਆਹੋਇਆ ਹੈ ਜੋ ਕਿ ਦੋਵੇਂ ਹੀ ਇੱਕ ਘਰ ਦੇ ਵਿੱਚ ਇਕੱਠੇ ਰਹਿੰਦੇ ਹਨ।

ਪੰਜਾਬ ਸਰਕਾਰ ਮੋਹਾਲੀ ਵਿੱਚ ਅਤਿ-ਆਧੁਨਿਕ ਵਰਕਿੰਗ ਵੂਮੈਨ ਹੋਸਟਲ ਬਣਾਵੇਗੀ: ਡਾ ਬਲਜੀਤ ਕੌਰ

ਮਿਰਤਕ ਅਜੇ ਦੇ ਆਪਣੇ ਮਹੱਲੇ ਦੀ ਇੱਕ ਲੜਕੀ ਦੇ ਨਾਲ ਕਥਿਤ ਤੌਰ ‘ਤੇ ਨਜਾਇਜ਼ ਸਬੰਧ ਦੱਸੇ ਜਾ ਰਹੇ ਹਨ ਅਤੇ ਉਹ ਲੜਕੀ ਉਸਦੇ ਨਾਲ ਰਹਿਣਾ ਚਾਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਘਟਨਾ ਮੌਕੇ ਮੌਜੂਦ ਸੀ। ਇਸ ਨੂੰ ਲੈ ਕੇ ਦੋਨਾਂ ਭਰਾਵਾਂ ਦੇ ਵਿੱਚ ਤਕਰਾਰ ਹੋਈ ਅਤੇ ਇਸ ਤੋਂ ਬਾਅਦ ਗੁੱਸੇ ਵਿੱਚ ਆਏ ਹੀਰੇ ਨੇ ਅਜੇ ਉੱਪਰ ਤਿੱਖੇ ਦਾਤਰ ਦੇ ਨਾਲ ਵਾਰ ਕਰਕੇ ਉਹਦਾ ਕਤਲ ਕਰ ਦਿੱਤਾ। ਮੌਕੇ ਤੇ ਪੁੱਜੇ ਡੀਐਸ ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੇ ਨਾਲ ਪੜਤਾਲ ਜਾਰੀ ਹੈ ਅਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

 

+2

LEAVE A REPLY

Please enter your comment!
Please enter your name here