ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਘੱਗਾ ਦਾ ‘‘ਯੁਵਰਾਜ’’ ਬਣਿਆ ਕ੍ਰਿਕਟ ਦਾ ‘‘ਮਾਣ’’

0
74
+1

ਅੰਡਰ 19 ਪੰਜਾਬ ਟੀਮ ਦਾ ਰਾਜਸਥਾਨ ਟੀਮ ਨਾਲ ਮੈਚ, ਯੁਵਰਾਜ ਮਾਨ ਨਿਭਾਉਣਗੇ ਫੈਸਲਾਕੁੰਨ ਭੂਮਿਕਾ
ਸ਼੍ਰੀ ਮੁਕਤਸਰ ਸਾਹਿਬ, 27 ਸਤੰਬਰ: ਦਹਾਕਿਆਂ ਤੋਂ ਸੇਮ ਦੀ ਮਾਰ ਝੱਲ ਰਹੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਘੱਗਾ ਦਾ ਯੁਵਰਾਜ ਮਾਨ ਕ੍ਰਿਕਟ ਜਗਤ ਵਿੱਚ ਇੱਕ ਚਮਕਦਾ ਸਿਤਾਰਾ ਬਣਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਯੁਵਰਾਜ ਮਾਨ ਨੂੰ ਪੰਜਾਬ ਰਾਜ ਵੱਲੋਂ ਅੰਤਰ ਜ਼ਿਲ੍ਹਾ ਅੰਡਰ 19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਉਕਤ ਟੀਮ ਦਾ 4 ਅਕਤੂਬਰ ਨੂੰ ਜੈਪੁਰ ’ਚ ਹੋਣ ਵਾਲੇ ਇੰਟਰ ਸਟੇਟ ਅੰਡਰ 19 ਵੀਨੂੰ ਮਾਂਕੜ ਟਰਾਫੀ ਟੂਰਨਾਮੈਂਟ ’ਚ ਰਾਜਸਥਾਨ ਦੀ ਟੀਮ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ ’ਚ ਮਾਲਵੇ ਦੇ ਯੁਵਰਾਜ ਮਾਨ ਵੀ ਫੈਸਲਾਕੁੰਨ ਭੂਮਿਕਾ ਨਿਭਾਉਣਗੇ।

Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਖੇਡਣ ਲਈ 27 ਸਤੰਬਰ ਨੂੰ ਪੰਜਾਬ ਦੀ ਟੀਮ ਮੁਹਾਲੀ ਤੋਂ ਜੈਪੁਰ ਲਈ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਬਿਲਾਸਪੁਰ ਵਿਖੇ ਹੋਈ ਅੰਡਰ-19 ਪ੍ਰੇਕਟਿਸ ਵਨਡੇ ਸੀਰੀਜ਼ ’ਚ ਯੁਵਰਾਜ ਮਾਨ ਨੇ 2-2-3 ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਯੁਵਰਾਜ ਮਾਨ ਦੀ ਚੋਣ ’ਤੇ ਪਿੰਡ ਘੱਗਾ ਸਮੇਤ ਪੂਰੇ ਮਾਲਵਾ ਇਲਾਕੇ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਯੁਵਰਾਜ ਮਾਨ ਨੂੰ ਵਧਾਈ ਦੇਣ ਵਾਲਿਆਂ ਦਾ ਦੌਰ ਜਾਰੀ ਹੈ।

 

+1

LEAVE A REPLY

Please enter your comment!
Please enter your name here