ਫ਼ਗਵਾੜਾ ’ਚ ਵੀ ਹੋਇਆ ਵੱਡਾ ਉਲਟਫ਼ੇਰ, ਆਪ ਦਾ ਬਣਿਆ ਮੇਅਰ

0
331
+1

Phagwara News: ਪਿਛਲੇ ਸਾਲ 21 ਦਸੰਬਰ ਨੂੰ ਪੰਜਾਬ ਦੇ ਵਿਚ ਹੋਈਆਂ ਪੰਜ ਨਗਰ ਨਿਗਮਾਂ ਤੇ 43 ਨਗਰ ਕੋਂਸਲਾਂ ਦੀ ਹੋਈ ਚੋਣ ਤੋਂ ਬਾਅਦ ਹੁਣ ਪ੍ਰਧਾਨਾਂ ਤੇ ਮੇਅਰਾਂ ਦੀਆਂ ਕੁਰਸੀਆਂ ’ਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਆਪਣਾ ਕਬਜ਼ਾ ਜਮਾਇਆ ਜਾ ਰਿਹਾ। ਇਸੇ ਕੜੀ ਤਹਿਤ ਸ਼ਨੀਵਾਰ ਨੂੰ ਨਗਰ ਨਿਗਮ ਫ਼ਗਵਾੜਾ ਦੇ ਅਹੁੱਦੇਦਾਰਾਂ ਦੀ ਹੋਈ ਚੋਣ ਵਿਚ ਇੱਥੇ ਵੀ ਆਪ ਮੇਅਰ ਸਹਿਤ ਤਿੰਨਾਂ ਅਹੁੱਦਿਆਂ ’ਤੇ ਕਬਜ਼ਾ ਕਰਨ ਵਿਚ ਸਫਲ਼ ਰਹੀ ਹੈ।ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਆਪ ਦੇ ਰਾਮਪਾਲ ਉੱਪਲ ਸਿਰ ‘ਮੇਅਰ’ ਦਾ ਤਾਜ਼ ਸਜ਼ਿਆ ਹੈ, ਜਦੋਂਕਿ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਪਿਨ ਸੂਦ ਨੂੰ ਡਿਪਟੀ ਮੇਅਰ ਦੇ ਅਹੁੱਦੇ ਲਈ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ ਪੰਜਾਬ ਦੀਆਂ ਮੰਗਾਂ ਬਾਰੇ ਕੇਂਦਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ: ਰਾਜ ਦੀਆਂ ਪ੍ਰੀ-ਬਜਟ ਤਜਵੀਜ਼ਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼

ਗੌਰਤਲਬ ਹੈ ਕਿ 50 ਮੈਬਰੀ ਫ਼ਗਵਾੜਾ ਨਗਰ ਨਿਗਮ ਦੇ ਹਾਊਸ ਵਿਚ ਕਾਂਗਰਸ ਨੂੰ ਸਭ ਤੋਂ ਵੱਧ 22 ਵਾਰਡਾਂ ਵਿਚ ਜਿੱਤ ਪ੍ਰਾਪਤ ਹੋਈ ਸੀ ਜਦੋਂ ਕਿ ਆਪ ਨੂੰ 12, ਅਜ਼ਾਦ 6, ਭਾਜਪਾ 4 ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਨੂੰ 3-3 ਵਾਰਡਾਂ ਵਿਚ ਜਿੱਤ ਮਿਲੀ ਸੀ। ਪ੍ਰੰਤੂ ਕੁੱਝ ਦਿਨ ਪਹਿਲਾਂ ਕਈ ਅਜ਼ਾਦ ਅਤੇ ਕਾਂਗਰਸ ਦੇ ਵਿਧਾਇਕ ਆਪ ਵਿਚ ਸ਼ਾਮਲ ਹੋ ਗਏ ਸਨ।ਇਸਤੋਂ ਇਲਾਵਾ ਕਈ ਹੋਰਨਾਂ ਕੋਂਸਲਰਾਂ ਵੱਲੋਂ ਵੀ ਅੰਦਰਖ਼ਾਤੇ ਆਪ ਨੂੰ ਵੀ ਹਿਮਾਇਤ ਦੇਣ ਦੀ ਚਰਚਾ ਹੈ। ਉਧਰ, ਫ਼ਗਵਾੜਾ ’ਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਟਵੀਟ ਰਾਹੀ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ ਸਵਾ ਸਾਲ ਬਾਅਦ ਮਿਲੇਗਾ ਬਠਿੰਡਾ ਸ਼ਹਿਰ ਨੂੰ ਨਵਾਂ ‘ਮੇਅਰ’, ਸ਼ਹਿਰ ਵਾਸੀਆਂ ਨੂੰ ਭਾਰੀ ਉਮੀਦਾਂ

ਉਨ੍ਹਾਂ ਕਿਹਾ ਕਿ ਫਗਵਾੜਾ ਮੇਅਰ ਦੀ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਕਰਵਾਈ ਗਈ ਹੈ। ਇਹ ਚੋਣ ਸੇਵਾਮੁਕਤ ਜੱਜ ਜਸਟਿਸ ਹਰਬੰਸ ਲਾਲ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਮੇਅਰ ਦੀ ਚੋਣ ਹੋਈ ਸੀ ਤਾਂ ਕਾਂਗਰਸ ਪਾਰਟੀ ਨੇ ਕਾਫੀ ਹੰਗਾਮਾ ਅਤੇ ਡਰਾਮਾ ਕੀਤਾ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਸੀ। ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਤੋਂ ਉਹ ਪ੍ਰੇਸ਼ਾਨ ਹਨ।ਅਰੋੜਾ ਨੇ ਫਗਵਾੜਾ ਵਾਸੀਆਂ ਨੂੰ ਕਿਹਾ “ਮੈਂ ਫਗਵਾੜਾ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਹੁਣ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਫਗਵਾੜਾ ਦਾ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ PSPCL ਦਾ Dy ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੈਂ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਹ ਸੋਚ ਕੇ ਨਿਰਾਸ਼ ਨਾ ਹੋਣ ਕਿ ਸਾਡੀ ਪਾਰਟੀ ਦਾ ਮੇਅਰ ਨਹੀਂ ਹੈ ਤਾਂ ਸਾਡੇ ਕੰਮ ਕਿਵੇਂ ਹੋਣਗੇ। ਅਸੀਂ ਸਾਰਿਆਂ ਲਈ ਵਿਕਾਸ ਵਿੱਚ ਵਿਸ਼ਵਾਸ਼ ਰੱਖਦੇ ਹਾਂ।”ਅਰੋੜਾ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਪੰਜ ਗਾਰੰਟੀਆਂ ‘ਤੇ ਕੰਮ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਪੈੰਡਿਂਗ ਪਏ ਕੰਮਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।  ਅਸੀਂ ਫਗਵਾੜਾ ਦੇ ਵਿਕਾਸ ਲਈ ਵਚਨਬੱਧ ਹਾਂ।ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਆਪ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਅੰਦਰ ਵੀ ਆਪਣਾ ਝੰਡਾ ਲਹਿਰਾਉਣ ਵਿਚ ਸਫ਼ਲ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here