
ਕਾਂਗਰਸ ਪਾਰਟੀ ਨੇ ਜਤਾਇਆ ਰੋਸ਼
ਸ਼੍ਰੀ ਅੰਮ੍ਰਿਤਸਰ ਸਾਹਿਬ, 27 ਜਨਵਰੀ: ਪਿਛਲੇ ਕਈ ਦਿਨਾਂ ਤੋਂ ਪੂਰੇ ਸੂਬੇ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਸ਼੍ਰੀ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਕੁਰਸੀ ’ਤੇ ਆਮ ਆਦਮੀ ਪਾਰਟੀ ਕਬਜ਼ਾ ਕਰਨ ਵਿਚ ਸਫ਼ਲ ਹੋ ਗਈ ਹੈ। ਇੱਥੇ ਕਾਂਗਰਸ ਦੀ ਵੀ ਸਿਰਧੜ ਦੀ ਬਾਜ਼ੀ ਲੱਗੀ ਹੋਈ ਸੀ ਤੇ ਕਾਂਗਰਸ ਵੀ ਆਪਣਾ ਮੇਅਰ ਬਣਾਉਣ ਲਈ ਪੂਰੀ ਕੋਸ਼ਿਸ ਕਰ ਰਹੀ ਸੀ। ਪ੍ਰੰਤੂ ਆਪ ਦੇ ਜਤਿੰਦਰ ਸਿੰਘ ਮੋਤੀ ਭਾਟੀਆ ਅੰਮ੍ਰਿਤਸਰ ਦੇ ਨਵੇਂ ਮੇਅਰ ਬਣ ਗਏ। ਇਸਤੋਂ ਇਲਾਵਾ ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੀ ਹੈ।
ਇਹ ਵੀ ਪੜ੍ਹੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ
ਜਿੱਤ ਤੋਂ ਬਾਅਦ ਸਮੂਹ ਸ਼ਹਿਰ ਵਾਸੀਆਂ ਅਤੇ ਕੋਂਸਲਰਾਂ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਰੋਸਾ ਦਿਵਾਇਆ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਗੁਰੂ ਕੀ ਨਗਰੀ ਇਸ ਪਵਿੱਤਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਸ਼੍ਰੀ ਅਰੋੜਾ ਨੇ ਅਕਾਲੀ ਦਲ ਨਾਲ ਸਬੰਧਤ ਚਾਰ ਕੋਂਸਲਰਾਂ ਵੱਲੋਂ ਸਾਥ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਹਿਤ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਥਿਤ ਕਾਤਲ ਸ਼ਾਰਪ ਸੂਟਰ ਗ੍ਰਿਫਤਾਰ
ਜਿਕਰਯੋਗ ਹੈ ਕਿ 21 ਦਸੰਬਰ ਨੂੰ 85 ਵਾਰਡਾਂ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਦੇ 40 ਕੋਂਸਲਰ ਜਿੱਤੇ ਸਨ। ਜਦੋਂਕਿ ਆਮ ਆਦਮੀ ਪਾਰਟੀ ਦੇ 24 ਕੋਂਸਲਰ ਹੀ ਸਫ਼ਲ ਹੋਏ ਸਨ ਪ੍ਰੰਤੁ ਬਾਅਦ ਵਿਚ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਨੇ ਝਾੜੂ ਚੁੱਕ ਲਿਆ ਸੀ।ਇਸੇ ਤਰ੍ਹਾਂ ਆਪ ਕੋਲ 6 ਵਿਧਾਇਕਾਂ ਦੀ ਵੀ ਵੋਟ ਸੀ।ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਇਸ ਚੋਣ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅੰਮ੍ਰਿਤਸਰ ’ਚ ਵੀ ਚੱਲਿਆ ਝਾੜੂ, ਆਪ ਮੇਅਰ ਸਹਿਤ ਤਿੰਨਾਂ ਅਹੁੱਦਿਆਂ ’ਤੇ ਹੋਈ ਕਾਬਜ਼"




