ਚੋਰਾਂ ਨੇ ਮਹਿਲਾ ਜੱਜ ਦੇ ਘਰ ਕੀਤੀ ਚੋਰੀ, ਪੁਲਿਸ ਲੱਭ ਰਹੀ ਖ਼ੁਰਾ-ਖ਼ੋਜ

0
99
+1

ਲੁਧਿਆਣਾ, 11 ਅਕਤੂਬਰ: ਸਥਾਨਕ ਸ਼ਹਿਰ ਵਿਚ ਚੋਰਾਂ ਵੱਲੋਂ ਇੱਕ ਸੀਨੀਅਰ ਮਹਿਲਾ ਜੱਜ ਦੇ ਘਰ ਹੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਤੁਰੰਤ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਹਾਲੇ ਤੱਕ ਚੋਰਾਂ ਦਾ ਖ਼ੁਰਾ-ਖ਼ੋਜ ਨਹੀਂ ਲੱਭਿਆ ਹੈ। ਸੂਚਨਾ ਮੁਤਾਬਕ ਇਹ ਮਹਿਲਾ ਜੱਜ 29 ਸਤੰਬਰ ਤੋਂ 9 ਅਕਤੂਬਰ ਤੱਕ ਛੁੱਟੀ ’ਤੇ ਸੀ ਤੇ ਇਸਦੀ ਭਿਣਕ ਲੱਗਦੇ ਹੀ ਚੋਰਾਂ ਨੇ ਇਸ ਵਾਰਦਾਤ ਨੂੂੰ ਅੰਜਾਮ ਦੇ ਦਿੱਤਾ।

ਇਹ ਵੀ ਪੜੋ: ਹਰਿਆਣਾ ’ਚ 15 ਅਕਤੂਬਰ ਨੂੰ ਨਵੀਂ ਸਰਕਾਰ ਚੁੱਕੇਗੀ ਸਹੁੰ, ਮੋਦੀ ਸਹਿਤ ਵੱਡੇ ਆਗੂ ਹੋਣਗੇ ਸ਼ਾਮਲ

ਚੋਰ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਜੱਜ ਦੇ ਘਰੋਂ ਗਹਿਣੇ, ਐਲਈਡੀ ਤੇ ਆਈਫ਼ੋਨ ਸਹਿਤ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜ਼ਿਲ੍ਹਾ ਕਚਿਹਰੀਆਂ ਦੇ ਨਜਦੀਕ ਹੀ ਵੀਆਈਪੀ ਏਰੀਏ ਵਿਚ ਰਹਿ ਰਹੀ ਇਸ ਜੱਜ ਦੇ ਇਲਾਕੇ ਵਿਚ 24 ਘੰਟੇ ਪੁਲਿਸ ਵੀ ਤੈਨਾਤ ਰਹਿੰਦੀ ਹੈ ਪ੍ਰੰਤੂ ਚੋਰ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾਉਣ ’ਚ ਵੀ ਸਫ਼ਲ ਰਹੇ ।

 

+1

LEAVE A REPLY

Please enter your comment!
Please enter your name here