ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: ਵਿਦੇਸ਼ੀ ਲੜਕੀ ਦਾ ਪਰਸ ਖੋਹਣ ਵਾਲੇ ਕਾਬੂ

0
66
+1

ਅੰਮ੍ਰਿਤਸਰ, 30 ਸਤੰਬਰ: ਵਾਹਘਾ ਬਾਰਡਰ ਦੇਖਣ ਜਾ ਰਹੀ ਇੱਕ ਇਜ਼ਰਾਇਲੀ ਲੜਕੀ ਦਾ ਪਰਸ ਖੋਹਣ ਵਾਲੇ ਤਿੰਨ ਲੁਟੇਰਿਆਂ ਨੂੰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤਾ ਇੱਕ ਮੁਲਜ਼ਮ ਸਿਰਫ਼ 16 ਸਾਲਾਂ ਦਾ ਲੜਕਾ ਦਸਿਆ ਜਾ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ 23 ਸਤੰਬਰ ਨੂੰ ਛੇਹਰਟਾ ਦੇ ਇਲਾਕੇ ਵਿਚ ਵਾਪਰੀ ਇਸ ਘਟਨਾ ਦੇ ਮੁਲਜਮਾਂ ਨੂੰ ਲੱਭਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇੰਨ੍ਹਾਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਰਛਪਾਲ ਸਿੰਘ ਤੇ ਗੌਤਮ ਸਿੰਘ ਤੋਂ ਇਲਾਵਾ ਇੱਕ ਨਾਬਾਲਿਗ ਨੂੂੰ ਗ੍ਰਿਫਤਾਰ ਕੀਤਾ ਹੈ। ਮੁਲਜਮ ਰਛਪਾਲ ਵਿਰੁਧ ਪਹਿਲਾਂ ਵੀ ਇੱਕ ਪਰਚਾ ਦਰਜ਼ ਹੈ।

 

ਪੰਜਾਬ ਦੇ ਇਸ ਪਿੰਡ ’ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਹਾਲੇ ਅੱਜ ਵੀ ਜਾਰੀ ਰਹੇਗੀ ਬੋਲੀ

ਇੰਨ੍ਹਾਂ ਵਿਚ ਇੱਕ ਮੁਲਜਮ ਸਿਰਫ਼ 19 ਸਾਲ ਦਾ ਹੈ ਤੇ ਦਸਵੀਂ ’ਚ ਪੜ੍ਹਦਾ ਤੇ ਜਦੋਂਕਿ ਦੂਜਾ 16 ਸਾਲ ਦਾ ਹੈ। ਕਮਿਸ਼ਨਰ ਭੁੱਲਰ ਨੇ ਦਸਿਆ ਕਿ ਮੁਲਜਮਾਂ ਕੋਲੋਂ ਵਿਦੇਸ਼ੀ ਮਹਿਲਾ ਦਾ ਖੋਹਿਅ ਪਰਸ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਪਰਸ ਵਿਚ ਪਾਸਪੋਰਟ ਤੇ ਹੋਰ ਜਰੂਰੀ ਦਸਤਾਵੇਜ਼ੀ ਸਨ। ਵਿਦੇਸ਼ੀ ਮਹਿਲਾ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਬਦਲੇ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਮੋਟਰਸਾਈਕਲ ਸਵਾਰ ਇੰਨ੍ਹਾਂ ਲੁਟੇਰਿਆਂ ਵੱਲੋਂ ਪਰਸ ਖੋਹਣ ਦੀ ਘਟਨਾ ਦੌਰਾਨ ਇਹ ਵਿਦੇਸ਼ੀ ਮਹਿਲਾ ਆਟੋ ਵਿਚ ਡਿੱਗ ਪਈ ਸੀ, ਜਿਸ ਕਾਰਨ ਉਸਦੇ ਸੱਟਾਂ ਵੀ ਲੱਗੀਆਂ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਮੁਲਜਮਾਂ ਕੋਲੋਂ ਪਰਸ ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ, ਪੰਜ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਬ੍ਰਾਮਦ ਕੀਤਾ ਗਿਆ ਹੈ।

 

+1

LEAVE A REPLY

Please enter your comment!
Please enter your name here