Nabha News:ਤਿੰਨ ਦਿਨ ਪਹਿਲਾਂ ਚਾਈਂ-ਚਾਈਂ ਵਿਆਹੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਭੇਦਭਰੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਨਾਭਾ ਨਜਦੀਕੀ ਪਿੰਡ ਚੌਧਰੀ ਮਾਜ਼ਰਾ ਵਿਖੇ ਵਾਪਰੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਬਾਵਾ (25 ਸਾਲ) ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਇੱਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ। ਸੰਦੀਪ ਦਾ ਵਿਆਹ ਲੰਘੀ 22 ਫ਼ਰਵਰੀ ਨੂੰ ਹੋਇਆ ਸੀ ਤੇ ਹਾਲੇ ਵਿਆਹ ਵਾਲੇ ਘਰ ਰੌਣਕਾਂ ਲੱਗੀਆਂ ਹੋਈਆਂ ਸਨ ਪ੍ਰੰਤੂ ਅਚਾਨਕ ਵਾਪਰੀ ਇਸ ਘਟਨਾ ਕਾਰਨ ਵਿਆਹ ਵਾਲੇ ਘਰ ਵਿਚ ਸੱਥਰ ਵਿਛ ਗਿਆ।
ਇਹ ਵੀ ਪੜ੍ਹੋ Bathinda ਨਿਗਮ ਦੇ ਚਰਚਿਤ Xen Gurprit butter ਵਿਰੁੱਧ ਵਿਜੀਲੈਂਸ ਵੱਲੋਂ ਪਰਚਾ ਦਰਜ਼
ਮ੍ਰਿਤਕ ਨੌਜਵਾਨ ਦੇ ਪਿਤਾ ਮੁਤਾਬਕ ਸੰਦੀਪ ਨੂੰ ਉਸਦੇ ਦੋਸਤ ਨੂੰ ਘਰੋਂ ਫ਼ੋਨ ਕਰਕੇ ਬੁਲਾਇਆ ਸੀ। ਪਿਤਾ ਮੁਤਾਬਕ ਦੇਰ ਰਾਤ ਤੱਕ ਉਹ ਆਪਣੇ ਪੁੱਤਰ ਨੂੰ ਫ਼ੋਨ ਕਰਕੇ ਘਰ ਵਾਪਸ ਆਉਣ ਲਈ ਕਹਿੰਦਾ ਰਿਹਾ ਤੇ ਉਹ ਉਸਨੂੰ ਜਲਦੀ ਆਉਣ ਦਾ ਭਰੋਸਾ ਦਿੰਦਾ ਰਿਹਾ ਪ੍ਰੰਤੂ ਵਾਪਸ ਨਹੀਂ ਆਇਆ ਤੇ ਰਾਤ 12 ਵਜੇਂ ਤੋਂ ਬਾਅਦ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ। ਸਵੇਰੇ ਪਤਾ ਲੱਗਿਆ ਕਿ ਉਸਦੀ ਲਾਸ਼ ਪਿੰਡ ਦੇ ਹੀ ਗੁਰਦੂਆਰਾ ਸਾਹਿਬ ਦੇ ਨਜਦੀਕ ਪਈ ਹੋਈ ਸੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਮਾਨ ਦੀ ਬਾਜਵਾ ਨੂੰ ਚੁਣੌਤੀ; ਜੇ ਹੋ ਸਕੇ ਤਾਂ ਆਪਣੇ ਵਿਧਾਇਕਾਂ ਨੂੰ ਇਕੱਠੇ ਕਰਕੇ ਵਿਖਾਓ
ਉਧਰ ਇਲਾਕੇ ਦੇ ਥਾਣਾ ਮੁਖੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਾ ਹੈ ਤੇ ਰੀਪੋਰਟ ਵਿਚ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ। ਥਾਣਾ ਮੁਖੀ ਨੇ ਦਸਿਆ ਕਿ ਪ੍ਰਵਾਰ ਵੱਲੋਂ ਦਰਜ਼ ਕਰਵਾਏ ਬਿਆਨਾਂ ਵਿਚ ਪਿੰਡ ਦੇ ਹੀ ਇੱਕ ਨੌਜਵਾਨ ਅਤੇ ਇੱਕ ਬਲੈਰੋ ਗੱਡੀ ਵਾਲੇ ’ਤੇ ਸ਼ੱਕ ਜਾਹਰ ਕੀਤਾ ਹੈ, ਜਿਸਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਤਿੰਨ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮਿਲੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ"