ਪਲਵਲ, 13 ਨਵੰਬਰ: ਬੀਤੇ ਕੱਲ ਹਰਿਆਣਾ ਦੇ ਪਲਵਲ ਸ਼ਹਿਰ ਵਿਚ ਇੱਕਗੈਸ ਪਾਈਪ ਲਾਈਨ ਫਟਣ ਕਾਰਨ ਤਿੰਨ ਦੁਕਾਨਾਂ ਦੇ ਸੜ੍ਹਣ ਅਤੇ ਇੱਕ ਦੁਕਾਨਦਾਰ ਦੀ ਮੌਤ ਹੋਣ ਦੀ ਸੂੁਚਨਾ ਸਾਹਮਣੇ ਆਈ ਹੈ। ਇਹ ਘਟਨਾ ਸ਼ਹਿਰ ਦੀ ਪੁਰਾਣੀ ਜੀਟੀ ਰੋਡ ’ਤੇ ਇੱਕ ਜੇਸੀਬੀ ਮਸ਼ੀਨ ਦੁਆਰਾ ਪਾਣੀ ਵਾਲੀ ਪਾਈਪ ਵਿਚ ਆਈ ਲੀਕੇਜ਼ ਨੂੰ ਦੂਰ ਕਰਨ ਲਈ ਪੁੱਟੇ ਜਾ ਰਹੇ ਟੋਅੇ ਦੌਰਾਨ ਵਾਪਰੀ ਹੈ। ਇਸ ਦੌਰਾਨ ਇੱਕ ਬਲਾਸਟ ਵੀ ਹੋਇਆ ਦਸਿਆ ਜਾ ਰਿਹਾ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਘਟਨਾ ਸਮੇਂ ਜੇਸੀਬੀ ਟੋਆ ਪੁੱਟ ਰਹੀ ਸੀ ਕਿ
ਇਹ ਵੀ ਪੜ੍ਹੋਧਮਕ ਬੇਸ ਵਾਲੇ ‘ਮੁੱਖ ਮੰਤਰੀ’ ਨੂੰ ਲੰਮਾ ਪਾ ਕੇ ਕੁੱਟਣ ਵਾਲੇ ਪੰਜਾਬ ਪੁਲਿਸ ਦੇ ਦੋਨੋਂ ਥਾਣੇਦਾਰ ਮੁਅੱਤਲ
ਅਚਾਨਕ ਉਸਦਾ ਇੱਕ ਟੱਕ ਇੱਥੇ ਥੱਲੇ ਪਾਈ ਹੋਈ ਸੀਐਨਜੀ ਪਾਈਪ ਵਿਚ ਜਾ ਵੱਜਿਆ, ਜਿਸ ਕਾਰਨ ਗੈਸ ਲੀਕ ਹੋ ਗਈ ਤੇ ਚੰਗਿਆਰੀ ਨਿਕਲਣ ਕਾਰਨ ਇਸਨੂੰ ਅੱਗ ਲੱਗ ਗਈ। ਇਹ ਅੱਗ ਇੰਨੀਂ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਤਿੰਨ ਦੁਕਾਨਾਂ ਨੂੰ ਪੈ ਗਈ ਤੇ ਇੱਕ ਦੁਕਾਨਦਾਰ ਅੰਦਰ ਹੀ ਜਿੰਦਾ ਜਲ ਗਿਆ। ਇਸਤੋਂ ਇਲਾਵਾ ਇਸ ਮੌਕੇ ਇੱਕ ਦੁਕਾਨ ਵਿਚ ਪਏ ਸਿਲੰਡਰ ਨੂੰ ਵੀ ਅੱਗ ਕਾਰਨ ਉਸਦਾ ਬਲਾਸਟ ਹੋ ਗਿਆ। ਫ਼ਾਈਰ ਬ੍ਰਿਗੇਡ ਦੀਆਂ ਕਈ ਗੱਡੀਆਂ ਵੱਲੋਂ ਮੌਕੇ ’ਤੇ ਪੁੱਜ ਕੇ ਅੱਗ ਉਪਰ ਕਾਬੂ ਪਾਇਆ ਗਿਆ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਗੈਸ ਪਾਇਪ ਲਾਈਨ ਫ਼ਟਣ ਕਾਰਨ ਤਿੰਨ ਦੁਕਾਨਾਂ ਸੜੀਆਂ, ਇੱਕ ਦੁਕਾਨਦਾਰ ਦੀ ਹੋਈ ਮੌ+ਤ"