ਰੱਖੜ ਪੁੰਨਿਆ ਮੌਕੇ ਮੁੱਖ ਮੰਤਰੀ ਭਗਵੰਤ ਮਾਨ “ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਜਾਰੀ ਕਰਨਗੇ ਮਾਣਭੱਤਾ
Punjab News: ਪੰਜਾਬ ਦੇ ਵਿੱਚ ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਾਢੇ ਦਸ ਲੱਖ ਦੇ ਕਰੀਬ ਔਰਤਾਂ ਦੇ ਮੋਬਾਈਲ ਫੋਨਾਂ ਉੱਪਰ ਟੂੰ-ਟੂੰ ਹੋਣ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖੜ ਪੁੰਨਿਆ ਦੇ ਮੌਕੇ ਅੱਜ “ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਔਰਤਾਂ ਨੂੰ ਇਹ ਮਾਣਭੱਤਾ ਜਾਰੀ ਕਰਨਗੇ। ਇਸ ਸਬੰਧ ਵਿੱਚ ਰੱਖੜ ਪੁੰਨਿਆ ਨੂੰ ਸਮਰਪਿਤ ਇੱਕ ਰਾਜ ਪੱਧਰੀ ਸਮਾਰੋਹ ਬਾਬਾ ਬਕਾਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ । ਇਸ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ ਕਿਸਾਨਾਂ ਦੀ ਕਾਤਲ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੋਮੱਛੀ ਹੋਇਆ ਅਕਾਲੀ ਦਲ-ਭਗਵੰਤ ਸਿੰਘ ਮਾਨ
ਉਧਰ ਵਿਭਾਗ ਦੇ ਅੰਕੜਿਆਂ ਮੁਤਾਬਕ, ਹੁਣ ਤੱਕ 76 ਲੱਖ 5 ਹਜ਼ਾਰ ਔਰਤਾਂ ਨੇ “ਮਾਵਾਂ-ਧੀਆਂ ਸਤਿਕਾਰ ਯੋਜਨਾ” ਅਧੀਨ ਰਜਿਸਟਰ ਕੀਤਾ ਹੈ। ਜਿਸਦੇ ਵਿੱਚੋਂ 1 ਜੁਲਾਈ ਅਤੇ 1 ਅਗਸਤ ਵਾਲੇ ਦਿਨ 65 ਲੱਖ 62 ਹਜ਼ਾਰ ਔਰਤਾਂ ਦੇ ਬੈਂਕ ਖਾਤਿਆਂ ਵਿੱਚ ₹2,274 ਕਰੋੜ 42 ਲੱਖ ਰੁਪਏ ਸਰਕਾਰ ਵੱਲੋਂ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਦੱਸਣਾ ਬਣਦਾ ਹੈ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ₹1,000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਦਾ ਮਾਸਿਕ ਮਾਣਭੱਤਾ ਜਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ AAP ਨੇ Charanjit Channi ਦੇ ਹਲਕੇ ‘ਚ ਨਵਾਂ ਇੰਚਾਰਜ ਲਗਾਇਆ
ਇਹ ਮਾਣ ਭੱਤਾ ਸਰਕਾਰ ਵੱਲੋਂ ਤਿੰਨ ਤਿੰਨ ਮਹੀਨਿਆਂ ਦੀ ਕਿਸ਼ਤ ਦੇ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਹਨਾਂ ਔਰਤਾਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦੇ ਨਾਲ ਜੋੋੜਣ ਲਈ ਪੁੱਲ ਦਾ ਕੰਮ ਕਰਨ ਵਾਲੀਆਂ ਸਖੀਆਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਇੱਕ ਫਾਰਮ ਭਰਨ ਬਦਲੇ ਪੈਸੇ ਜਾਰੀ ਕੀਤੇ ਜਾ ਰਹੇ ਹਨ।




