ਕੋਲਕਾਤਾ ’ਚ ਡਾਕਟਰ ਨਾਲ ਹੋਏ ਘਿਨੌਣੇ ਅਪਰਾਧ ਕਾਰਨ ਐਮਰਜੈਂਸੀ ਨੂੰ ਛੱਡ ਬੰਦ ਰਹਿਣੀਆਂ ਸਿਹਤ ਸੇਵਾਵਾਂ
ਚੰਡੀਗੜ੍ਹ, 16 ਅਗਸਤ: ਸੂਬੇ ਭਰ ਦੇ ਸਿਵਲ ਹਸਪਤਾਲਾਂ ਵਿਚ ਇਲਾਜ ਲਈ ਜਾਣ ਵਾਲਿਆਂ ਨੂੰ ਖ਼ਾਲੀ ਹੱਥ ਵਾਪਸ ਮੁੜਣਾ ਪਏਗਾ, ਕਿਉਂਕਿ ਅੱਜ ਸਮੂਹ ਓਪੀਡੀਜ਼ ਬੰਦ ਰਹਿਣਗੀਆਂ। ਕੋਲਕਾਤਾ ਦੇ ਵਿਚ ਇੱਕ ਰੈਜੀਡੈਂਟ ਡਾਕਟਰ ਨਾਲ ਬਲਾਤਾਕਾਰ ਤੋਂ ਬਾਅਦ ਹੋਏ ਕਤਲ ਮਾਮਲੇ ’ਚ ਰੋਸ਼ ਵਜੋਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਅਤੇ ਨਰਸਿੰਗ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੀ ਜਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਇਸ ਸੰਘਰਸ਼ ਦੀ ਹਿਮਾਇਤ ਕਰਦਿਆਂ ਸ਼ੁੱਕਰਵਾਰ ਨੂੰ 9 ਤੋਂ 12 ਵਜੇਂ ਤੱਕ ਆਪਣੀਆਂ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਪੁਲਿਸ ਨੇ ਹਸਪਤਾਲ ‘ਚੋਂ ਚੁੱਕਿਆ ਖੇੜੀ ਵਾਲਾ ਬਾਬਾ, ਸੱਸ ’ਤੇ ਗੋ+ਲੀਆਂ ਚਲਾਉਣ ਦਾ ਹੈ ਦੋਸ਼
ਆਈਐਮਏ ਦੇ ਆਗੂ ਡਾ ਵਿਕਾਸ ਛਾਬੜਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਇਹ ਫੈਸਲਾ ਇਕੱਲੇ ਬਠਿੰਡਾ ਦੇ ਪ੍ਰਾਈਵੇਟ ਡਾਕਟਰਾਂ ਵੱਲੋਂ ਲਿਆ ਗਿਆ ਤੇ ਉਹ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਵਿਚ ਸਥਾਨਕ ਹਸਪਤਾਲ ਵਿਚ ਹੀ ਪੁੱਜਣਗੇ। ’’ ਉਨ੍ਹਾਂ ਇਹ ਵੀ ਦਸਿਆ ਕਿ ਆਈਐਮਏ ਵੱਲੋਂ ਭਲਕੇ ਸ਼ਨੀਵਾਰ ਨੂੰ ਪੂਰੇ ਦੇਸ ਭਰ ਵਿਚ ਆਪਣੀਆਂ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ। ਜਦੋਕਿ ਸਿਵਲ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ।ਉਧਰ ਪੀਐਸਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਡਾ ਜਗਰੂਪ ਸਿੰਘ ਨੇ ਦਸਿਆ ਕਿ ਡਾਕਟਰ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਲਈ ਹਸਪਤਾਲਾਂ ਵਿਚ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਨਵੇਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੱਢਿਆ ਟਰੈਕਟਰ ਮਾਰਚ
ਉਨ੍ਹਾਂ ਕਿਹਾ ਕਿ ਸਵੇਰੇ 8 ਵਜੇਂ ਤੋਂ ਸਿਵਲ ਹਸਪਤਾਲਾਂ ਦੀਆਂ ਓਪੀਡੀ ਸੇਵਾਵਾਂ ਬਿਲਕੁਲ ਬੰਦ ਹਨ ਜਦੋ ਕਿ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ। ਇਸਤੋਂ ਇਲਾਵਾ ਬਠਿੰਡਾ ਸਥਿਤ ਏਮਜ਼ ਹਸਪਤਾਲ ਦੇ ਰੈਂਜੀਡੈਂਟ ਡਾਕਟਰ ਵੀ ਓਪੀਡੀ ਸੇਵਾਵਾਂ ਨਹੀਂ ਦੇ ਰਹੇ ਤੇ ਉਨ੍ਹਾਂ ਵੱਲੋਂ ਹਰ ਰੋਜ਼ ਇਨਸਾਫ਼ ਲਈ ਮਾਰਚ ਕੱਢੇ ਜਾ ਰਹੇ ਹਨ। ਜਿਕਰਯੋਗ ਹੈਕਿ ਕੋਲਕਾਤਾ ਦੇ ਆਰਜੇ ਕੇਆਰ ਮੈਡੀਕਲ ਹਸਪਤਾਲ ਵਿਚ ਇੱਕ ਰੈਂਜੀਡੈਂਟ ਡਾਕਟਰ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਕਾਰਨ ਦੇਸ ਭਰ ਦੇ ਡਾਕਟਰਾਂ ਵਿਚ ਰੋਸ਼ ਫੈਲਿਆ ਹੋਇਆ ਹੈ। ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਤੇ ਕੁੱਝ ਮੁਲਜਮਾਂ ਨੂੰ ਫ਼ੜਿਆ ਵੀ ਗਿਆ ਹੈ।