Bathinda News: ਬਠਿੰਡਾ ਸ਼ਹਿਰ ਦੇ ਵਿਚ ਬੁੱਧਵਾਰ ਨੂੰ ਵਾਪਰੇ ਇੱਕ ਦੁਖਦਾਈ ਸੜਕੀ ਹਾਦਸੇ ਵਿਚ ਨੌਜਵਾਨ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਆਈਟੀਆਈ ਚੌਂਕ ਦੇ ਬਿਲਕੁੱਲ ਥੱਲੇ ਵਾਪਰਿਆ। ਮ੍ਰਿਤਕ ਲੜਕੀ ਦੀ ਪਹਿਚਾਣ ਚਰਨਜੀਤ ਕੌਰ (21 ਸਾਲ) ਪੁੱਤਰੀ ਹਰਜਿੰਦਰ ਸਿੰਘ ਵਾਸੀ ਕੋਟਸ਼ਮੀਰ ਦੇ ਤੌਰ ‘ਤੇ ਹੋਈ ਹੈ। ਚਰਨਜੀਤ ਕੌਰ ਸਥਾਨਕ ਮਹਾਰਾਜ਼ਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ, ਜੋ ਪੜਾਈ ਖ਼ਤਮ ਕਰਕੇ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਕੋਟਸ਼ਮੀਰ ਜਾ ਰਹੀ ਸੀ।
ਇਹ ਵੀ ਪੜ੍ਹੋ Big News; ਰਾਮਪੁਰਾ ਫੂਲ ‘ਚ ਬਲਾਕ ਸੰਮਤੀ ਦੇ ਚੇਅਰਮੈਨ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਆਦੇਸ਼
ਇਸ ਦੌਰਾਨ ਆਈਟੀਆਈ ਚੌਕ ਦੇ ਹੇਠਾਂ ਉਸਦੀ ਐਕਟਿਵਾ ਦਾ ਇੱਕ ਟਰਾਲੇ ਨਾਲ ਹਾਦਸਾ ਹੋ ਗਿਆ ਤੇ ਲੜਕੀ ਬੁਰੀ ਤਰ੍ਹਾਂ ਕੁਚਲੀ ਗਈ। ਮੌਕੇ ‘ਤੇ ਦੇਖਣ ਵਾਲਿਆਂ ਮੁਤਾਬਕ ਲੜਕੀ ਦੀ ਕੁੱਝ ਹੀ ਮਿੰਟਾਂ ਵਿਚ ਜਾਨ ਚਲੀ ਗਈ। ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਸੰਧੂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਟਰਾਲਾ ਚਾਲਕ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਚਰਨਜੀਤ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਕਾਰਨ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




