ਬਠਿੰਡਾ, 20 ਮਈ(ਮਨਦੀਪ ਸਿੰਘ ): ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫਸਰ ਸਪ੍ਰੀਤ ਸਿੰਘ ਦੀ ਅਗਵਾਈ ਤੇ ਸਹਾਇਕ ਰਿਟਰਨਿੰਗ ਅਫਸਰ-09-ਫਰੀਦਕੋਟ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਕੰਵਰਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਚੋਣ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨੂੰ ਈ.ਵੀ.ਐਮ. ਕਮਿਸ਼ਨਿੰਗ, 12-ਡੀ ਪੋਲਿੰਗ ਅਤੇ ਵੈਬ ਕਾਸਟਿੰਗ ਬਾਰੇ ਵਿਸਥਾਰ ਸਹਿਤ ਟਰੇਨਿੰਗ ਦਿੱਤੀ ਗਈ।
ਆਮ ਆਦਮੀ ਪਾਰਟੀ ਨੂੰ ਝਟਕਾ, ਆਪ ਦੇ ਦੋ ਬਲਾਕ ਪ੍ਰਧਾਨ ਹੋਏ ਭਾਜਪਾ ਚ ਸ਼ਾਮਿਲ
ਇਸ ਤੋ ਇਲਾਵਾ ਸ਼੍ਰੀ ਕੰਵਰਜੀਤ ਸਿੰਘ ਨੇ ਹੀਟ ਵੇਵ ਮੈਨੇਜਮੈਂਟ, ਪੋਲਿੰਗ ਪਾਰਟੀਆਂ ਦੇ ਰਹਿਣ ਅਤੇ ਖਾਣੇ, ਅਬਜਰਵਰ ਮੀਟਿੰਗ, ਪੋਲਿੰਗ ਸਟਾਫ ਦੀ ਹਾਜ਼ਰੀ, ਫਾਰਮ ਨੰਬਰ 12/12ਏ, ਸਵੀਪ ਪੀ.ਪੀ.ਟੀ. ਸੈਕਟਰਵਾਈਜ, ਵਲਨਰੇਬਲ ਬੂਥ ਐਕਟਵਿਟੀ ਰਿਪੋਰਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ 1-ਕਮ-ਤਹਿਸੀਲਦਾਰ, ਰਾਮਪੁਰਾ ਫੂਲ ਸ਼੍ਰੀ ਬਲਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫਸਰ-2-ਕਮ-ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਫੂਲ ਸ਼੍ਰੀ ਮਹਿਕਮੀਤ ਸਿੰਘ ਸਮੂਹ ਮਾਸਟਰ ਟ੍ਰੇਨਰਜ਼ ਅਤੇ ਸਮੂਹ ਸੈਕਟਰ ਅਫਸਰ ਹਾਜ਼ਰ ਸਨ