Bathinda News:(ਅਸ਼ੀਸ਼ ਮਿੱਤਲ) ਭਲਕੇ 11 ਮਾਰਚ ਨੂੰ ਦੇਸ ਦੇ ਰਾਸਟਰਪਤੀ ਸ਼੍ਰੀਮਤੀ ਦਰੁਪਤੀ ਮੁਰਮੂ ਦੀ ਬਠਿੰਡਾ ਆਮਦ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਨਵਾਂ ਟਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਮਾਣਯੋਗ ਰਾਸਟਰਪਤੀ ਬਠਿੰਡਾ ’ਚ ਆਪਣੀ ਪਹਿਲੀ ਫ਼ੇਰੀ ਦੌਰਾਨ ੲੈਮਜ਼ ਹਸਪਤਾਲ ਬਠਿੰਡਾ ਅਤੇ ਕੇਂਦਰੀ ਯੂਨੀਵਰਸਿਟੀ ਘੁੱਦਾ ਵਿਖੇ ਪੁੱਜ ਰਹੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਦੀ ਆਮਦ ਦੇ ਮੱਦੇਨਜਰ ਇਹ ਟਰੈਫਿਕ ਐਡਵਾਇਜਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਮੁਸ਼ਕਿਲ ਨਾ ਆਵੇ। ਜਾਰੀ ਇਸ ਨਵੇਂ ਟਰੈਫਿਕ ਰੂਟ ਪਲਾਨ ਮੁਤਾਬਕ :-
ਇਹ ਵੀ ਪੜ੍ਹੋ Mark Carney ਹੋਣਗੇ Candada ਦੇ ਨਵੇਂ ਪ੍ਰਧਾਨ ਮੰਤਰੀ; Trudeau ਦੀ ਲੈਣਗੇ ਥਾਂ
1. ਡੱਬਵਾਲੀ ਤੋਂ ਮੌੜ, ਰਾਮਪੁਰਾ, ਚੰਡੀਗੜ੍ਹ ਜਾਣ ਵਾਲੇ ਹੈਵੀ ਵਾਹਨ – ਇਹ ਰਿਫਾਈਨਰੀ ਰੋਡ ਰਾਹੀਂ ਰਾਮਾਂ, ਤਲਵੰਡੀ, ਮੌੜ, ਰਾਮਪੁਰਾ, ਚੰਡੀਗੜ੍ਹ ਜਾ ਸਕਣਗੇ।
2. ਬਠਿੰਡਾ ਸ਼ਹਿਰ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ – ਇਹ ਆਈ.ਟੀ.ਆਈ ਪੁੱਲ, ਤਲਵੰਡੀ, ਰਾਮਾਂ ਰਿਫਾਈਨਰੀ ਰੋਡ ਰਾਹੀਂ ਆਪਣੇ ਸਥਾਨ ਤੱਕ ਜਾ ਸਕਣਗੇ।
3. ਫਰੀਦਕੋਟ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ – ਇਹ ਥਾਣਾ ਕੈਂਟ, ਬਠਿੰਡਾ ਰਿੰਗ ਰੋਡ, ਆਈ.ਟੀ.ਆਈ ਪੁੱਲ, ਤਲਵੰਡੀ ਸਾਬੋ, ਰਾਮਾਂ ਰਿਫਾਈਨਰੀ ਰੋਡ ਰਾਹੀਂ ਜਾਣਗੇ।
4. ਸੰਗਤ ਮੰਡੀ ਸਾਈਡ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੇ ਹੈਵੀ ਵਾਹਨ – ਇਹ ਵਾਇਆ ਡੱਬਵਾਲੀ, ਮਲੋਟ ਹੁੰਦਾ ਹੋਇਆ ਜਾਵੇਗਾ।
ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਬੱਸ ਤੇ ਟਰੈਕਟਰ-ਟਰਾਲੀ ਵਿਚਕਾਰ ਵਾਪਰਿਆਂ ਭਿਆਨਕ ਹਾਦਸਾ, 4 ਮੌ+ਤਾਂ
ਜ਼ਿਲ੍ਹਾ ਪੁਲਿਸ ਕਪਤਾਨ ਨੇ ਰਾਸਟਰਪਤੀ ਦੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਤੇ ਨਿਰਵਿਘਨ ਟਰੈਫ਼ਿਕ ਦੇ ਲਈ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਰਾਸ਼ਟਰਪਤੀ ਜੀ ਦੇ ਦੌਰੇ ਦੌਰਾਨ ਕੋਈ ਰੁਕਾਵਟ ਨਾ ਆਵੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


