International News: ਲੰਘੀ 20 ਜਨਵਰੀ ਤੋਂ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਮੁੜ ਅਹੁੱਦਾ ਸੰਭਾਲਣ ਵਾਲੇ ਡੋਨਲਡ ਟਰੰਪ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਸ਼ੁਰੂ ਕੀਤੀ ਨੀਤੀ ਦੌਰਾਨ ਹੁਣ ਉਨ੍ਹਾਂ ਵੱਲੋਂ ਵਿਦੇਸ਼ੀਆਂ ਨੂੰ ਅਮਰੀਕਾ ਵਿਚ ਪੱਕੀ ਠਹਿਰ ਦਾ ਸੱਦਾ ਦੇਣ ਲਈ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਅਗਲੇ ਦੋ ਹਫ਼ਤਿਆਂ ਵਿਚ ਸ਼ੁਰੂ ਹੋਣ ਜਾ ਰਹੀ ਇਸ ਸਕੀਮ ਦਾ ਜਿਆਦਾਤਰ ਫ਼ਾਈਦਾ ‘ਅਮੀਰਾਂ’ ਨੂੰ ਹੀ ਹੋਣ ਦੀ ਸੰਭਾਵਨਾ ਹੈ,ਕਿਉਂਕਿ ਇਸ ਸਕੀਮ ਅਧੀਨ ਅਮਰੀਕਾ ਆਉਣ ਲਈ ਵਿਦੇਸ਼ੀਆਂ ਨੂੰ ਕਰੋੜਾਂ ਰੁਪਏ ਖ਼ਰਚਣੇ ਪੈਣਗੇ।
ਇਹ ਵੀ ਪੜ੍ਹੋ ਤਿੰਨ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮਿਲੀ ਲਾਸ਼, ਪੁਲਿਸ ਵੱਲੋਂ ਜਾਂਚ ਸ਼ੁਰੂ
ਟਰੰਪ ਦੀ ਇਸ ਸਕੀਮ ਦੇ ਤਹਿਤ ਆਉਣ ਵਾਲੇ ਸਮੇਂ ਵਿਚ 10 ਲੱਖ ਦੇ ਕਰੀਬ ਗੋਲਡ ਕਾਰਡ ਵੰਡੇ ਜਾਣਗੇ ਤੇ ਇਸਦੇ ਲਈ ਪ੍ਰਤੀ ਗੋਲਡ ਕਾਰਡ ਦੀ ਕੀਮਤ 50 ਲੱਖ ਅਮਰੀਕੀ ਡਾਲਰ ਰੱਖੀ ਗਈ ਹੈ। ਜੇਕਰ ਇਸ ਪੈਸਿਆਂ ਨੂੰ ਭਾਰਤੀ ਕਰੰਸੀ ਦੇ ਵਿਚ ਤਬਦੀਲ ਕੀਤਾ ਜਾਵੇ ਤਾਂ ਇਹ 43.56 ਕਰੋੜ ਰੁਪਏ ਬਣਦੀ ਹੈ। ਹਾਲਾਂਕਿ ਟਰੰਪ ਦੀ ਇਸ ਯੋਜਨਾ ਦੇ ਜਿਆਦਾ ਵੇਰਵੇ ਸਾਹਮਣੇ ਨਹੀਂ ਆਏ ਪ੍ਰੰਤੂ ਗੋਲਡ ਕਾਰਡ ਗਰੀਨ ਕਾਰਡ ਤੋਂ ਜਿਆਦਾ ਵਧੀਆ ਹੋਵੇਗਾ। ਇਸਦੇ ਤਹਿਤ ਨਾਂ ਸਿਰਫ਼ ਗੋਲਡ ਕਾਰਡ ਹਾਸਲ ਕਰਨ ਵਾਲਾ ਵਿਅਕਤੀ ਅਮਰੀਕਾ ਵਿਚ ਰਹਿ ਸਕੇਗਾ, ਬਲਕਿ ਉਸਦਾ ਪ੍ਰਵਾਰ ਤੇ ਬੱਚੇ ਵੀ ਇੱਥੇ ਪੜ੍ਹ ਸਕਣਗੇ।
ਇਹ ਵੀ ਪੜ੍ਹੋ Big News: ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ AAP ਨੇ ਐਲਾਨਿਆਂ ਉਮੀਦਵਾਰ
ਦਸਿਆ ਜਾ ਰਿਹਾ ਕਿ ਇਹ ਸਕੀਮ ਨਿਰ੍ਹਾਂ-ਪੁਰਾ ਪੈਸਿਆਂ ਵਾਲਿਆਂ ਲਈ ਨਹੀਂ ਹੈ, ਬਲਕਿ ਗੋਲਡ ਕਾਰਡ ਦਿੰਦੇ ਸਮੇਂ ਦੇਖਿਆ ਜਾਵੇਗਾ ਕਿ ਅਮਰੀਕਾ ਵਿਚ ਆਉਣ ਵਾਲਾ ਵਿਅਕਤੀ ਦੇਸ ਲਈ ਕਿਵੇਂ ਸਹਾਈ ਹੋ ਸਕਦਾ ਹੈ। ਜਿਕਰਯੋਗ ਹੈ ਕਿ ਰਾਸ਼ਟਰਪਤੀ ਬਣਦੇ ਹੀ ਟਰੰਪ ਵੱਲੋਂ ਪ੍ਰਵਾਸੀਆਂ ਤੇ ਖ਼ਾਸਕਰ ਗੈਰ ਕਾਨੂੰਨੀ ਤੌਰ ’ਤੇ ਰਹਿਣ ਵਾਲਿਆਂ ਉਪਰ ਸਖ਼ਤੀ ਕੀਤੀ ਹੋਈ ਹੈ ਤੇ ਜਹਾਜ਼ ਭਰ ਕੇ ਵਾਪਸ ਉਨ੍ਹਾਂ ਦੇ ਦੇਸ਼ਾਂ ਵਿਚ ਭੇਜਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਟਰੰਪ ਵੱਲੋ ਵਿਦੇਸ਼ੀਆਂ ਨੂੰ ਅਮਰੀਕਾ ਦੀ ‘ਸਿਟੀਜ਼ਨ’ ਦੇਣ ਦਾ ਐਲਾਨ;ਖ਼ਰਚਣੇ ਹੋਣਗੇ ਇੰਨੇਂ ਕਰੋੜ!"