Delhi News: ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਨਾਅਰਾ ਦੇ ਕੇ ਮੁੜ ਸੱਤਾ ਵਿੱਚ ਆਏ ਅਮਰਿਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਦੀ ਸਹੁੰ ਚੁੱਕਦੇ ਹੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕੀ ਸੁਰੱਖਿਆ ਬਲਾਂ ਤੇ ਪੁਲਿਸ ਵੱਲੋਂ ਲਗਾਤਾਰ ਥਾਂ ਥਾਂ ਚੈਕਿੰਗ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਸੈਂਕੜੇ ਪ੍ਰਵਾਸੀ ਭਾਰਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਹਿਲੇ ਜਥੇ ਨੂੰ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਭਰ ਕੇ ਵਾਪਸ ਭੇਜ ਦਿੱਤਾ ਗਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਦੇ ਮੁਤਾਬਿਕ ਇਹ ਜਹਾਜ਼ ਅੱਜ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਪਰ ਪੁੱਜ ਜਾਵੇਗਾ।
ਇਹ ਵੀ ਪੜ੍ਹੋ US ਤੇ Canada ਵਿਚਕਾਰ ਇੱਕ ਮਹੀਨੇ ਲਈ ਰੁਕੀ Tarrif War, Trump ਤੇ Trudeau ਵਿਚਕਾਰ ਹੋਈ ਗੱਲਬਾਤ
ਇਸ ਦੇ ਵਿੱਚ 205 ਭਾਰਤੀ ਸਵਾਰ ਹਨ, ਜਿੰਨਾਂ ਉਪਰ ਦੋਸ਼ ਹੈ ਕਿ ਉਹ ਬਿਨਾਂ ਕਿਸੇ ਯੋਗ ਦਸਤਾਵੇਜ ਦੇ ਅਮਰੀਕਾ ਵਿੱਚ ਰਹਿ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਪੂਰੇ ਅਮਰਿਕਾ ਦੇ ਵਿੱਚ ਸਾਢੇ 18 ਹਜਾਰ ਤੋਂ ਵੱਧ ਭਾਰਤੀ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿੰਨਾਂ ਦੀ ਧਰ ਪਕੜਾ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਅਮਰੀਕਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਦਾਖਲ ਹੋਏ ਹਨ ਜਿਨਾਂ ਉੱਪਰ ਟਰੰਪ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਇਸ ਮਾਮਲੇ ਦੇ ਵਿੱਚ ਜਿੱਥੇ ਟਰੰਪ ਵੱਲੋਂ ਮੈਕਸੀਕੋ ਬਾਰਡਰ ਦੇ ਨਾਲ ਕੰਧ ਨੂੰ ਉੱਚਾ ਕੀਤਾ ਜਾ ਰਿਹਾ, ਉਥੇ ਕੈਨੇਡਾ ਦੇ ਬਾਰਡਰ ਉੱਪਰ ਵੀ ਸਖਤੀ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Trump ਦੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤੀ; ਭਾਰਤੀਆਂ ਦਾ ਜਹਾਜ਼ ਭਰ ਕੇ ਭੇਜਿਆ ਵਾਪਸ"