ਲੁਧਿਆਣਾ, 10 ਨਵੰਬਰ: ਦੋ ਦਿਨ ਪਹਿਲਾਂ 8 ਨਵੰਬਰ ਨੂੰ ਲੁਧਿਆਣਾ ਸ਼ਹਿਰ ਦੇ ਸੀਐਮਸੀ ਹਸਪਤਾਲ ਦੇ ਨਜਦੀਕ ਖੁੱਡਾ ਮੁਹੱਲਾ ’ਚ ਸੋਸਲ ਮੀਡੀਆ ’ਤੇ ਗਤੀਸ਼ੀਲ ਰਹਿਣ ਵਾਲਾ ਪ੍ਰਿੰਕਲ ਲੁਧਿਆਣਾ ਜੋਕਿ ਸ਼ਹਿਰ ਵਿਚ ਹੀ ਆਪਣੀ ਇੱਕ ਮਹਿਲਾ ਦੋਸਤ ਨਵਜੀਤ ਕੌਰ ਉਰਫ਼ ਨਵੂ ਨਾਲ ਮਿਲਕੇ ਬੂਟਾਂ ਦਾ ਕਾਰੋਬਾਰ ਕਰਦਾ ਹੈ, ਉਪਰ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜਮ ਰਿਸਭ ਬੈਨੀਪਲ ਉਰਫ਼ ਨਾਨੂ ਅਤੇ ਸੁਸ਼ੀਲ ਕੁਮਾਰ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋMLA ਗੁਰਲਾਲ ਘਨੌਰ ਪ੍ਰਧਾਨ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਬਣੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ
ਨਾਨੂ ਅਤੇ ਸੁਸੀਲ ਦੋਨੋਂ ਖ਼ੁਦ ਵੀ ਗੋਲੀਆਂ ਲੱਗਣ ਕਾਰਨ ਜਖ਼ਮੀ ਹੋਏ ਹਨ, ਜਿਸਦੇ ਕਾਰਨ ਪੁਲਿਸ ਵੱਲੋਂ ਇੰਨ੍ਹਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਇਲਾਜ਼ ਲਈ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਹੈ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਪੌਣੀ ਦਰਜ਼ਨ ਦੇ ਕਰੀਬ ਲੋਕਾਂ ਰਿਸ਼ਭ ਬੈਨੀਪਾਲ, ਹਰਪ੍ਰੀਤ, ਗਗਨਪ੍ਰੀਤ, ਰਜਿੰਦਰ ਸਿੰਘ, ਸੁਖਵਿੰਦਰਪਾਲ ਤਂੋ ਇਲਾਵਾ ਇੱਕ ਹੋਰ ਜੁੱਤਾ ਕਾਰੋਬਾਰੀ ਤੇ ਸੋਸਲ ਮੀਡੀਆ ’ਤੇ ਪ੍ਰਿੰਕਲ ਨਾਲ ਉਲਝਣ ਵਾਲਾ ਹਨੀ ਸੇਠੀ ਵੀ ਸ਼ਾਮਲ ਹੈ, ਵਿਰੁਧ ਪਰਚਾ ਦਰਜ਼ ਕੀਤਾ ਸੀ।
ਇਹ ਵੀ ਪੜ੍ਹੋਦੁਖ਼ਦਾਈਕ ਖ਼ਬਰ: ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਛੋਟੇ ਨੇ ਵੀ ਤੋੜਿਆ ਦਮ
ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਾਕੀ ਮੁਲਜਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪ੍ਰਿੰਕਲ ਨੇ ਆਪਣੇ ਸਹੁਰਿਆਂ ਦੀ ਮਰਜ਼ੀ ਦੇ ਉਲਟ ਵਿਆਹ ਕਰਵਾਇਆ ਸੀ, ਪ੍ਰੰਤੂ ਹੁਣ ਉਸਦੀ ਘਰਵਾਲੀ ਵੀ ਉਸਦੇ ਨਾਲ ਲੜਾਈ ਕਰਕੇ ਪੇਕੇ ਬੈਠੀ ਹੋਈ ਸੀ। ਦੁਜੇ ਪਾਸੇ ਇਸ ਕਾਂਡ ਦਾ ਮੁਲਜਮ ਰਿਸ਼ਭ ਬੈਨੀਪਾਲ ਉਰਫ਼ ਨਾਨੂ ਨਾਲ ਉਕਤ ਲੜਕੀ ਦਾ ਵਿਆਹ ਕਰਨਾ ਚਾਹੁੰਦੇ ਸਨ। ਇਸ ਮੁੱਦੇ ਨੂੰ ਲੈ ਕੇ ਸੋਸਲ ਮੀਡੀਆ ਅਤੇ ਨਿੱਜੀ ਤੌਰ ’ਤੇ ਫ਼ੋਨ ਉਪਰ ਵੀ ਦੋਨਾਂ ਧਿਰਾਂ ਵਿਚਕਾਰ ਚੱਲ ਰਹੀ ਸੀ। ਜਿਸ ਕਾਰਨ ਇਹ ਘਟਨਾ ਵਾਪਰੀ ਹੈ।