ਪਟਿਆਲੇ ਦੇ ਦੋ ਕ੍ਰਿਕਟ ਖਿਡਾਰੀਆਂ ਦੀ ਹੋਈ ਨੈਸ਼ਨਲ ਅਕਾਦਮੀ ਲਈ ਚੋਣ

0
53
+2

Patiala News:ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਨੇ ਪਟਿਆਲਾ ਦੇ ਦੋ ਕ੍ਰਿਕਟ ਖਿਡਾਰੀਆ ਨੂੰ ਸਟੇਟ ਵੱਲੋਂ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ, ਉਹਨਾਂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਬੰਗਲੋਰ ਵਾਸਤੇ ਚੋਣ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਪੰਜਾਬ ਵੱਲੋਂ ਖੇਡਦਿਆਂ ਕੂਚ ਵਿਹਾਰ ਟਰਾਫੀ ਵਿੱਚ ਵੀਹਾਨ ਮਲਹੋਤਰਾ ਨੇ ਛੇ ਮੈਚਾਂ ਵਿੱਚ ਨਾ ਸਿਰਫ 230 ਦੋੜਾਂ ਬਣਾਈਆਂ, ਬਲਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡਦਿਆਂ ਆਸਟਰੇਲੀਆ ਦੀ ਕ੍ਰਿਕਟ ਟੀਮ ਵਿਰੁੱਧ ਅੰਡਰ 19 ਵਿੱਚ 108 ਗੇਂਦਾਂ ਤੇ 76 ਦੌੜਾਂ ਬਣਾ ਕੇ ਨਾਮਨਾ ਖੱਟਿਆ।

ਇਹ ਵੀ ਪੜ੍ਹੋ  Poice ਵਾਲੀ ਨਸ਼ਾ ਤਸਕਰ ‘Insta queen’ ਦਾ ਮੁੜ ਮਿਲਿਆ 2 ਦਿਨਾਂ ਦਾ ਹੋਰ ਰਿਮਾਂਡ

ਉਧਰ ਕ੍ਰਿਕਟ ਹਬ ਦੇ ਹੀ ਖਿਡਾਰੀ ਦਮਨਪ੍ਰੀਤ ਸਿੰਘ ਨੇ ਸ਼ਾਨਦਾਰ ਢੰਗ ਨਾਲ ਰਾਸ਼ਟਰੀ ਕ੍ਰਿਕਟ ਮੁਕਾਬਲੇ ਕੂਚ ਬਿਹਾਰ ਟਰਾਫੀ ਵਿੱਚ ਪੰਜਾਬ ਦੀ ਅੰਡਰ 19 ਟੀਮ ਵੱਲੋਂ ਖੇਡਦਿਆਂ ਛੇ ਮੈਚਾਂ ਵਿੱਚ 26 ਵਿਕਟਾਂ ਲੈ ਕੇ ਰਾਸ਼ਟਰੀ ਕ੍ਰਿਕਟ ਆਦਮੀ ਵਿੱਚ ਆਪਣੀ ਚੋਣ ਲਈ ਰਾਹ ਪੱਧਰਾ ਕੀਤਾ ਕੋਚ ਸੰਧੂ ਨੇ ਦੱਸਿਆ ਕਿ ਬੜੇ ਲੰਬੇ ਸਮੇਂ ਤੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਸੈਕਟਰੀ ਦਿਲਸ਼ੇਰ ਖੰਨਾ ਦੀ ਅਗਵਾਈ ਹੇਠ ਵਧੀਆ ਕੰਮ ਕਰ ਰਹੀ ਹੈ ਜਿਸ ਦੀ ਬਦੌਲਤ ਪੰਜਾਬ ਦੇ ਇੰਨੇ ਖਿਡਾਰੀ ਨਾ ਸਿਰਫ ਭਾਰਤ ਵੱਲੋਂ ਖੇਡ ਰਹੇ ਹਨ, ਬਲਕਿ ਕਈ ਆਈਪੀਐਲ ਟੀਮਾਂ ਵਿੱਚ ਮਾਰਕੇ ਮਾਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here