Jalandhar News: ਲੰਘੇ ਐਤਵਾਰ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਰਾਏਪੁਰ ’ਚ ਇੱਕ ਯੂਟਿਊਬਰ ਰੋਜਰ ਸੰਧੂ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਜਲੰਧਰ ਦੇ ਸੀਆਈਏ ਸਟਾਫ਼ ਵੱਲੋਂ 2 ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸਦੇ ਵਿਚ ਇੱਕ ਪੁਲਿਸ ਮੁਲਾਜਮ ਦਾ ਪੁੱਤਰ ਵੀ ਦਸਿਆ ਜਾ ਰਿਹਾ। ਇਸ ਤੋਂ ਪਹਿਲਾਂ ਵੀ ਪੁਲਿਸ ਇਸ ਕੇਸ ਵਿਚ ਕੁੱਲ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਸਦੇ ਵਿਚੋਂ ਦੋ ਦਾ ਐਨਕਾਊਂਟਰ ਵੀ ਕੀਤਾ ਗਿਆ। ਇਸ ਕੇਸ ਵਿਚ ਇੱਕ ਔਰਤ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਇੱਕ ਹੋਰ ਬਦਮਾਸ਼ ਕਾਬੂ; 3 ਪਿਸਤੌਲ ਸਹਿਤ ਮਹਿੰਗੀਆਂ ਕਾਰਾਂ ਬਰਾਮਦ
ਇਸ ਔਰਤ ਉਪਰ ਦੋਸ਼ ਹੈ ਕਿ ਘਰ ਉਪਰ ਸੁੱਟਿਆ ਗ੍ਰਨੇਡ ਇਸਦੇ ਘਰ ਵਿਚ ਹੀ ਛੂਪਾÇਆ ਹੋਇਆ ਸੀ। ਜਦਕਿ ਗ੍ਰਨੇਡ ਸੁੱਟਣ ਵਾਲਾ ਮੁੱਖ ਮੁਲਜਮ ਹਾਰਦਿਕ ਕੰਬੋਜ ਹੈ, ਜਿਸਨੂੰ ਪੁਲਿਸ ਨੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਵੱਡੀ ਗੱਲ ਇਹ ਵੀ ਹੈ ਕਿ ਇਸ ਕੇਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ, ਕਿਉਂਕਿ ਪਾਕਿਸਤਾਨੀ ਪੰਜਾਬ ਨਾਲ ਸਬੰਧਤ ਇੱਕ ਗੈਗਸਟਰ ਸਹਿਜ਼ਾਦ ਭੱਟੀ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਗ੍ਰਨੇਡ ਹਮਲੇ ਦੀ ਜਿੰਮੇਵਾਰੀ ਚੁੱਕੀ ਸੀ ਤੇ ਇਸਦੇ ਲਈ ਭਾਰਤੀ ਪੰਜਾਬ ਨਾਲ ਸਬੰਧਤ ਦੋ ਗੈਗਸਟਰਾਂ ਦਾ ਮੱਦਦ ਕਰਨ ਬਦਲੇ ਧੰਨਵਾਦ ਵੀ ਕੀਤਾ ਸੀ। ਜਿਸਦੇ ਚੱਲਦੇ ਪੁਲਿਸ ਇਸ ਅੰਤਰਰਾਸਟਰੀ ਪੱਧਰ ਨਾਲ ਜੁੜੇ ਮਾਮਲੇ ਦੀ ਤੈਅ ਤੱਕ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।