ਚੰਡੀਗੜ੍ਹ, 6 ਅਗਸਤ: ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਸੂਬੇ ਵਿਚ ਬੀਤੀ ਰਾਤ ਦੋ ਹੋਰ ਪ੍ਰਮੁੱਖ ਸੜਕਾਂ ਟੋਲ ਪਲਾਜ਼ਿਆਂ ਤੋਂ ਮੁਕਤ ਹੋ ਗਈਆਂ ਹਨ। ਸੂਚਨਾ ਮੁਤਾਬਕ ਮਿਆਦ ਖ਼ਤਮ ਹੋਣ ਕਾਰਨ ਪਟਿਆਲਾ-ਨਾਭਾ-ਲੁਧਿਆਣਾ ਮੁੱਖ ਸੜਕ ਪੂਰੀ ਤਰ੍ਹਾਂ ਟੋਲ ਫ਼ਰੀ ਹੋ ਗਈ ਹੈ। ਸੂਚਨਾ ਮੁਤਾਬਕ ਮਲੇਰਕੋਟਲਾ-ਨਾਭਾ-ਪਟਿਆਲਾ-ਅਮਰਗੜ੍ਹ ਰੋਡ ’ਤੇ ਜੋ ਟੋਲ ਪਲਾਜ਼ਾ ਬੀਤੀ ਰਾਤ ਬੰਦ ਹੋਏ ਹੋਏ ਹਨ, ਉਨ੍ਹਾਂ ਵਿਚ ਪਿੰਡ ਮੋਹਰਾਣਾ ਅਤੇ ਕਲਿਆਣ ਦੇ ਟੋਲ ਪਲਾਜ਼ਾ ਸ਼ਾਮਲ ਹਨ।
’ਤੇ ਆਖ਼ਰ ਮੋੜਾਂ ਵਾਲਾ ‘ਕੱਦੂ’ ਵਿਜੀਲੈਂਸ ਦੇ ਪਤੀਲੇ ’ਚ ਰਿੰਨਿਆ ਹੀ ਗਿਆ!
ਇਸਤੋਂ ਪਹਿਲਾਂ ਵੀ ਇਸ ਰੋਡ ’ਤੇ ਇਕਬਾਲਪੁਰਾ ਕੋਲ ਲੱਗਿਆ ਹੋਇਆ ਟੋਲ ਪਲਾਜ਼ਾ ਵੀ ਬੰਦ ਹੋ ਗਿਆ ਸੀ। ਇਹ ਟੋਲ ਪਲਾਜ਼ੇ ਬੰਦ ਹੋਣ ਨਾਲ ਲੋਕਾਂ ਵੱਲੋਂ ਖ਼ੁਸੀ ਮਨਾਈ ਜਾ ਰਹੀ ਹੈ, ਕਿਉਂਕਿ ਇੱਥੇ ਰੋਜ਼ਮਰਾ ਦੇ ਕੰਮ ਕਾਜ਼ ਲਈ ਆਉਣ ਜਾਣ ਵਾਲਿਆਂ ਨੂੰ ਹਰ ਰੋਜ਼ ਜੇਬ ਢਿੱਲੀਂ ਕਰਨੀ ਪੈਂਦੀ ਸੀ। ਜਿਕਰਯੋਗ ਹੈ ਕਿ ਕਰੀਬ ਸਵਾ ਦੋ ਸਾਲ ਪਹਿਲਾਂ ਹੋਂਦ ਵਿਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਦੌਰਾਨ ਟੋਲ ਪਲਾਜ਼ਿਆਂ ਦਾ ਬੰਦ ਹੋਣਾ ਲਗਾਤਾਰ ਜਾਰੀ ਹੈ। ਜਿਸਦੇ ਨਾਲ ਨਾ ਸਿਰਫ਼ ਲੋਕਾਂ ਦੇ ਕਰੋੜਾਂ ਰੁਪਇਆ ਦੀ ਬੱਚਤ ਹੋ ਰਹੀ ਹੈ, ਬਲਕਿ ਸਮੇਂ ਦੀ ਬੱਚਤ ਵੀ ਹੁੰਦੀ ਹੈ।
Share the post "ਖੁਸਖ਼ਬਰੀ: ਪੰਜਾਬ ’ਚ ਦੋ ਹੋਰ ਟੋਲ ਪਲਾਜ਼ੇ ਹੋਏ ਬੰਦ, ਲੋਕਾਂ ਦੇ ਬਚਣਗੇ ਕਰੋੜਾਂ ਰੁਪਏ"