👉ਕਿਸੇ ਅਗਿਆਤ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਵਾਪਰੀ ਇਹ ਦੁਖਦਾਈ ਘਟਨਾ
👉ਦੋਨੋਂ ਮ੍ਰਿਤਕ ਨੌਜਵਾਨ ਸਨ ਆਪਣੇ ਮਾਪਿਆਂ ਦੇ ਕੱਲੇ-ਕੱਲੇ ਪੁੱਤਰ
ਤਰਨਤਾਰਨ, 11 ਦਸੰਬਰ: Tarn taran News: ਬੀਤੀ ਦੇਰ ਸ਼ਾਮ ਸਥਾਨਕ ਤਰਨਤਾਰਨ-ਫ਼ਤਿਹਬਾਦ ਸੜਕ ਉਪਰੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਛੋਟੀ-ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਜੋਕਿ ਨਜਦੀਕੀ ਪਿੰਡ ਚੋਤਾਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ।ਮੌਕੇ ’ਤੇ ਪੁੱਜੀ ਪੁਲਿਸ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਜਾਪ ਰਿਹਾ ਹੈ ਕਿ ਕੋਈ ਅਗਿਆਤ ਤੇਜ ਰਫ਼ਤਾਰ ਵਾਹਨ ਇੰਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਗਿਆ
ਇਹ ਵੀ ਪੜ੍ਹੋ
ਜਿਸ ਕਾਰਨ ਇੰਨਾਂ ਦੀ ਮੌਤ ਹੋਈ ਹੈ। ਪੁਲਿਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਾਹਨ ਦੀ ਖੋਜ ਲਈ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਦੋਨੋਂ ਹੀ ਨੌਜਵਾਨ ਆਪਣੇ ਮਾਪਿਆਂ ਦੇ ਕੱਲੇ ਕੱਲੇ ਪੁੱਤ ਸਨ, ਜੋਕਿ ਪ੍ਰਵਾਰਾਂ ਨੂੰ ਆਪਣੇ ਕੰਮ ਦੇ ਨਾਲ ਹੀ ਆਰਥਿਕ ਠੁੰਮਣਾ ਦੇ ਰਹੇ ਸਨ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਫ਼ਿਲਹਾਲ ਪੁਲਿਸ ਵੱਲਂੋ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Tarn taran News: ਭਿਆਨਕ ਸੜਕੀ ਹਾਦਸੇ ਵਿਚ ਕੰਮ ਤੋਂ ਵਾਪਸ ਘਰ ਪਰਤ ਰਹੇ ਦੋ ਮੋਟਰਸਾਈਕਲ ਨੌਜਵਾਨਾਂ ਦੀ ਹੋਈ ਮੌ+ਤ"