ਭਿਆਨਕ ਕਾਰ ਹਾ.ਦਸੇ ਵਿਚ ਨਵਵਿਆਹੁਤਾ ਦੇ ਸਰੀਰ ਦੇ ਹੋਏ ਦੋ ਹਿੱਸੇ

0
82
+2

ਰਾਤ ਸਮੇਂ ਕਾਰ ਪੁੱਟੇ ਹੋਏ ਦਰੱਖਤ ਨਾਲ ਟਕਰਾਉਣ ਕਾਰਨ ਵਾਪਰਿਆਂ ਹਾਦਸਾ
ਪਟਿਆਲਾ, 3 ਨਵੰਬਰ: ਬੀਤੀ ਦੇਰ ਰਾਤ ਪਟਿਆਲਾ-ਸਰਹਿੰਦ ਮਾਰਗ ਉਪਰ ਇੱਕ ਦਰੱਖਤ ਨਾਲ ਕਾਰ ਟਕਰਾਉਣ ’ਤੇ ਇੱਕ ਲੜਕੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਦਸਿਆ ਜਾ ਰਿਹਾ ਕਿ ਕਾਰ ਸਵਾਰ ਮਹਿਲਾ ਦੇ ਸਰੀਰ ਦੇ ਦੋ ਹਿੱਸੇ ਹੋ ਗਏ। ਇਸ ਮਾਰਗ ਉਪਰ ਠੇਕੇਦਾਰ ਵੱਲੋਂ ਕਾਫ਼ੀ ਸਾਰੇ ਦਰੱਖਤ ਪੁੱਟੇ ਹੋਏ ਹਨ

ਇਹ ਵੀ ਪੜ੍ਹੋ:ਜਲੰਧਰ ’ਚ ਗੋ+ਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕ.ਤਲ, ਮੁਲਜਮਾਂ ਨੂੂੰ ਫ਼ੜਣ ਲਈ ਪ੍ਰਵਾਰ ਨੇ ਦਿੱਤਾ ਧਰਨਾ

ਪ੍ਰੰਤੂ ਉਨ੍ਹਾਂ ਨੂੰ ਹਾਲੇ ਤੱਕ ਚੁੱਕਿਆ ਨਹੀਂ ਗਿਆ। ਮ੍ਰਿਤਕ ਲੜਕੀ ਦੀ ਪਹਿਚਾਣ ਸਵੇਤਾ ਵਾਸੀ ਪਟਿਆਲਾ ਦੇ ਤੌਰ ‘ਤੇ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਮ੍ਰਿਤਕ ਸਰਹਿੰਦ ਵਿਖੇ ਨੌਕਰੀ ਕਰਦੀ ਸੀ, ਜਿੱਥੇ ਉਹ ਕਾਰ ’ਤੇ ਵਾਪਸ ਆ ਰਹੀ ਸੀ। ਪਤਾ ਲੱਗਿਆ ਹੈਕਿ ਉਸਦਾ ਵਿਆਹ ਵੀ ਕਰੀਬ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਕਾਰ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।

 

+2

LEAVE A REPLY

Please enter your comment!
Please enter your name here