ਬਠਿੰਡਾ, 13 ਅਗਸਤ: ਦੇਸ ਦੀ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਸ਼ੁਮਾਰ ਮੰਨੀ ਜਾਂਦੀ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਯੂਨੀਵਰਸਿਟੀ ਅਤੇ ਫ਼ਰੀਦਕੋਟ ’ਚ ਸਥਿਤ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਨੂੰ ਹਿਮਾਚਲ ਪ੍ਰਦੇਸ਼ ਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੰਨ੍ਹਾਂ ਵਿਚ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ ਪੁਨੀਤ ਕੁਮਾਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰੋ ਰਾਕੇਸ਼ ਚਾਵਲਾ ਸ਼ਾਮਲ ਦੱਸੇ ਜਾ ਰਹੇ ਹਨ।
ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਮੰਗਲਵਾਰ ਸਵੇਰੇ ਜੇਲ੍ਹ ਤੋਂ ਆਏ ਬਾਹਰ
ਮੀਡੀਆ ਰੀਪੋਰਟਾਂ ਮੁਤਾਬਕ ਪਾਲਮਪੁਰ ਦੇ ਇੱਕ ਇੰਸਟੀਚਿਊਟ ਦੀ ਇੰਸਪੈਕਸ਼ਨ ਕਰਨ ਗਏ ਇੰਨ੍ਹਾਂ ਦੋਨਾਂ ਪ੍ਰੋਫੈਸਰਾਂ ਕੋਲੋਂ ਲੱਖਾਂ ਰੁਪੲੈ ਦੀ ਨਗਦੀ ਬਰਾਮਦ ਹੋਈ ਹੈ। ਇੰਨ੍ਹਾਂ ਹਿਮਾਚਲ ਵਿਜੀਲੈਂਸ ਦੇ ਐਸਪੀ ਬਲਵੀਰ ਠਾਕੁਰ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਇੰਨ੍ਹਾਂ ਦੋਨਾਂ ਵਿਰੁਧ ਨਵੇਂ ਕਾਨੂੰਨ ਤਹਿਤ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵਧੇਰੇ ਪੁਛਗਿਛ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਫਾਰਮੇਸੀ ਕੌਂਸਲ ਆਫ ਇੰਡੀਆ ਨੇ ਪ੍ਰੋ ਪੁਨੀਤ ਤੇ ਪ੍ਰੋ ਰਾਕੇਸ਼ ਦੀ ਡਿਊਟੀ ਪਾਲਮਪੁਰ ਵਿਚ ਸਥਿਤ ਸਾਈਂ ਬਾਬਾ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਡ ਰਿਸਰਚ ’ਚ ਇੰਸਪੈਕਸ਼ਨ ਲਈ ਲਗਾਈ ਗਈ ਸੀ।
ਪੰਜਾਬ ਦੇ ਇੱਕ ਦਰਜ਼ਨ ਜ਼ਿਲਿ੍ਆਂ ਨੂੰ ਮਿਲੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ
ਵਿਜੀਲੈਂਸ ਨੇ ਇੰਨ੍ਹਾਂ ਨੂੰ ਧਰਮਸ਼ਾਲਾ ਦੇ ਇਲਾਕੇ ਵਿਚ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਹੈ ਜਦ ਇਹ ਦੋਨੋਂ ਕਰੇਟਾ ਕਾਰ ਵਿਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਇੰਨ੍ਹਾਂ ਦੋਨੋਂ ਕੋਲੋਂ ਬਰਾਮਦ ਹੋਈ ਰਾਸ਼ੀ ਵੀ ਪਾਲਮਪੁਰ ਦੇ ਇੱਕ ਬੈਂਕ ਵਿਚੋਂ ਕਢਵਾਈ ਗਈ ਹੈ। ਫ਼ਿਲਹਾਲ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ ਤੇ ਉਧਰ ਦੋਨਾਂ ਯੂਨੀਵਰਸਿਟੀਆਂ ਦੇ ਅਧਿਕਾਰੀ ਇਸ ਮਾਮਲੇ ਵਿਚ ਕੁੱਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ।
Share the post "ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਸਹਿਤ ਪੰਜਾਬ ਦੇ ਦੋ ਪ੍ਰੋਫੈਸਰ ਹਿਮਾਚਲ ਵਿਜੀਲੈਂਸ ਵੱਲੋਂ ਗ੍ਰਿਫਤਾਰ"