ਮੁੰਬਈ , 16 ਅਪ੍ਰੈਲ: ਸ਼ਨੀਵਾਰ ਦੀ ਸਵੇਰੇ ਕਰੀਬ ਪੰਜ ਵਜੇਂ ਬਾਲੀਵੁੱਡ ਫ਼ਿਲਮਾਂ ਦੇ ਪ੍ਰਸਿੱਧ ਐਕਟਰ ਸਲਮਾਨ ਖ਼ਾਨ ਦੇ ਘਰ ਉਪਰ ਫ਼ਾਈਰਿੰਗ ਕਰਨ ਵਾਲੇ ਦੋ ਸੂਟਰਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀਆਂ ਨੂੰ ਗੁਜਰਾਤ ਦੇ ਕੱਛ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੰਨ੍ਹਾਂ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ, ਜਿੱਥੇ ਡੂੰਘਾਈ ਨਾਲ ਪੁਛ-ਪੜਤਾਲ ਕੀਤੀ ਜਾਵੇਗੀ। ਸੂਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਮੁੰਬਈ ਪੁਲਿਸ ਦਾ ਗੁਜਰਾਤ ਪੁਲਿਸ ਵੱਲੋਂ ਵੀ ਸਾਥ ਦਿੱਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਆਪ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੇ ਲਈ ਪਹੁੰਚੇ ਗੁਜਰਾਤ
ਇੰਨ੍ਹਾਂ ਸ਼ੂਟਰਾਂ ਵਿਚੋਂ ਇੱਕ ਦੀ ਪਹਿਚਾਣ ਵਿਸ਼ਾਲ ਉਰਫ਼ ਕਾਲੂ ਹਰਿਆਣਾ ਦੇ ਗੁਰੂਗਰਾਮ ਦੇ ਤੌਰ ’ਤੇ ਹੋਈ ਹੈ।ਪਤਾ ਲੱਗਿਆ ਹੈ ਕਿ ਕਥਿਤ ਮੁਜਰਮ ਦੇ Çਲੰਕ ਗੈਂਗਸਟਰ ਲਾਰੈਂਸ ਬਿਸਨੋਈ ਨਾਲ ਜੁੜਦੇ ਹਨ, ਕਿਉਂਕਿ ਵਿਸ਼ਾਲ ਨੂੰ ਰੋਹਿਤ ਗੌਦਾਰਾ ਦਾ ਨਜਦੀਕੀ ਮੰਨਿਆ ਜਾ ਰਿਹਾ ਹੈ, ਜੋਕਿ ਮੌਜੂਦਾ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ। ਦਸਣਾ ਬਣਦਾ ਹੈਕਿ ਇਸਤੋਂ ਪਹਿਲਾਂ ਪੁਲਿਸ ਨੇ ਇਸ ਘਟਨਾ ਵਿਚ ਵਰਤਿਆਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਸੀ।
ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਹੋਈ ਸਖ਼ਤੀ
ਕਥਿਤ ਦੋਸ਼ੀ ਕਰੀਬ ਇੱਕ ਮਹੀਨਾ ਸਲਮਾਨ ਖ਼ਾਨ ਦੇ ਫ਼ਾਰਮ ਹਾਊਸ ਦੇ ਨਜਦੀਕ ਵੀ ਕਿਰਾਏ ’ਤੇ ਰਹੇ ਹਨ ਪ੍ਰੰਤੂ ਉਥੇ ਉਨ੍ਹਾਂ ਨੂੰ ਵਾਰਦਾਤ ਕਰਨ ਦਾ ਮੌਕਾ ਨਹੀਂ ਮਿਲਿਆ।ਗੌਰਤਲਬ ਹੈ ਕਿ ਘਟਨਾ ਤੋਂ ਕੁੱਝ ਸਮੇਂ ਬਾਅਦ ਹੀ ਸੋਸਲ ਮੀਡੀਆ ਉਪਰ ਇਸਦੀ ਜਿੰਮੇਵਾਰੀ ਕਥਿਤ ਤੌਰ ’ਤੇ ਲਾਰੇਂਸ ਬਿਸਨੋਈ ਦੇ ਭਾਣਜੇ ਅਨਮੋਲ ਬਿਸਨੋਈ ਨੇ ਲਈ ਸੀ, ਜੋ ਖੁਦ ਵੀ ਵਿਦੇਸ਼ ਵਿਚ ਰਹਿ ਰਿਹਾ ਹੈ।ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਲਾਰੈਂਸ ਬਿਸਨੋਈ ਨੇ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਜਿਸਦੇ ਚੱਲਦੇ ਸਰਕਾਰ ਨੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ।