ਭਿਆਨਕ ਸ.ੜਕ ਹਾਦਸੇ ਚ ਦੋ ਨੌਜਵਾਨਾਂ ਦੀ ਹੋਈ ਮੌ+ਤ

0
104
+1

ਸੋਨੀਪਤ, 21 ਅਕਤੂਬਰ: ਬੀਤੀ ਰਾਤ ਸਥਾਨਕ ਨੈਸ਼ਨਲ ਹਾਈਵੇ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਨੌਜਵਾਨ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਨੂੰ ਵਾਪਸ ਜਾ ਰਹੇ ਸਨ। ਮ੍ਰਿਤਕ ਨੌਜਵਾਨ ਸੋਨੀਪਤ ਵਿੱਚ ਇੱਕ ਨਿੱਜੀ ਕੰਪਨੀ ਅਸੀਂ ਇਕੱਠੇ ਕੰਮ ਕਰਦੇ ਸਨ ਅਤੇ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਵਾਪਸ ਘਰ ਨੂੰ ਜਾ ਰਹੇ ਸਨ।

ਜੰਮੂ ਕਮਸ਼ੀਰ ’ਚ ਮੁੜ ਵੱਡਾ ਅੱਤਵਾਦੀ ਹਮਲਾ, ਇੱਕ ਪੰਜਾਬੀ ਨੌਜਵਾਨ ਸਹਿਤ ਸੱਤ ਜਣਿਆਂ ਦੀ ਹੋਈ ਮੌ+ਤ

ਪ੍ਰੰਤੂ ਇਸ ਦੌਰਾਨ ਕਾਲੀ ਮਾਤਾ ਮੰਦਰ ਦੇ ਨਜ਼ਦੀਕ ਉਹਨਾਂ ਦੇ ਮੋਟਰਸਾਈਕਲ ਨੂੰ ਇੱਕ ਅਗਿਆਤ ਵਾਹਨ ਟੱਕਰ ਮਾਰ ਗਿਆ ਜਿਸ ਦੇ ਕਾਰਨ ਦੋਨਾਂ ਦੀ ਹੀ ਮੌਤ ਹੋ ਗਈ । ਘਟਨਾ ਦਾ ਪਤਾ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਹਿਚਾਣ ਹੋ ਸਕੇ।

 

+1

LEAVE A REPLY

Please enter your comment!
Please enter your name here