Moga News: ਪੂਰੀ ਦੁਨੀਆਂ ‘ਚ ਵਸਦੇ ਪੰਜਾਬੀਆਂ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਪਿੰਡ ਘੋਲੀਆਂ ਖੁਰਦ ਵਿਖੇ ਹੋਇਆ ਵਿਹਲੇ ਰਹਿਣ ਦਾ ਮੁਕਾਬਲਾ ਦੋ ਨੌਜਵਾਨਾਂ ਨੇ ਸਾਂਝੇ ਤੌਰ ‘ਤੇ ਜਿੱਤ ਲਿਆ। ਜਦੋਂਕਿ ਇੱਕ ਨੌਜਵਾਨ ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ‘ਤੇ ਰਿਹਾ। ਪਹਿਲੇ ਸਥਾਨ ‘ਤੇ ਰਹਿਣ ਵਾਲੇ ਸਤਿਬੀਰ ਸਿੰਘ ਵਾਸੀ ਨਾਥੇਕੇ ਤੇ ਲਵਪ੍ਰੀਤ ਸਿੰਘ ਵਾਸੀ ਰੌਲੀ ਦੇ ਚੇਹਰੇ ਉੱਪਰ ਜਿੱਤ ਦੀ ਖੁਸੀ ਦੇਖੀ ਜਾ ਸਕਦੀ ਸੀ।
ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜ ਦਿਨਾਂ ਤੋਂ ਬਾਅਦ ਪੀਆਰਟੀਸੀ/ਪਨਬੱਸਾਂ ਦੀ ਹੜ੍ਹਤਾਲ ਖੁੱਲੀ; ਗ੍ਰਿਫਤਾਰ ਮੁਲਾਜਮ ਸ਼ਾਮ ਤੱਕ ਹੋਣਗੇ ਰਿਹਾਅ
ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਇੱਕ-ਇੱਕ ਸਾਈਕਲ ਅਤੇ 3500 ਦੇ ਨਗਦ ਇਨਾਮ ਸਹਿਤ ਘਿਓ ਦਾ ਡੱਬਾ-ਡੱਬਾ ਦਿੱਤਾ ਗਿਆ। ਇਸੇ ਤਰ੍ਹਾਂ ਤੀਜ਼ੇ ਸਥਾਨ ‘ਤੇ ਰਹਿਣ ਵਾਲੇ ਚੰਨਣ ਸਿੰਘ ਵਾਸੀ ਢੁੱਡੀਕੇ ਨੂੰ 1500 ਰੁਪਏ ਨਗਦ ਇਨਾਮ ਤੋਂ ਇਲਾਵਾ ਇੱਕ ਘਿਓ ਦਾ ਡੱਬਾ ਦਿੱਤਾ ਗਿਆ।ਉਸਨੇ ਲਗਾਤਾਰ 29 ਘੰਟੇ ਮੁਕਾਬਲੇ ਵਿੱਚ ਰਹਿਣ ਦਾ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਧੀ ਦੀ ‘ਡੋਲੀ’ਵਿਦਾ ਕਰਕੇ ਵਾਪਸ ਘਰ ਆ ਰਹੇ ਮਾਂ-ਪਿਊ ਦੀ ਸੜਕ ਹਾਦਸੇ ‘ਚ ਹੋਈ ਮੌ+ਤ
ਪ੍ਰਬੰਧਕਾਂ ਮੁਤਾਬਕ ਕੁੱਲ 70 ਬੰਦਿਆਂ, ਜਿੰਨ੍ਹਾਂ ਦੇ ਔਰਤਾਂ, ਲੜਕੀਆਂ, ਬਜੁਰਗ ਤੇ ਬੱਚੇ ਵੀ ਸ਼ਾਮਲ ਸਨ, ਵੱਲੋਂ ਇਸ ਮੁਕਾਬਲੇ ਲਈ ਇੰਟਰੀ ਕਰਵਾਈ ਗਈ ਸੀ ਪ੍ਰੰਤੂ 15 ਡਿਸਕੁਆਲੀਫ਼ਾਈ ਪਾਏ ਗਏ, ਜਿਸਤੋਂ ਬਾਅਦ ਕੁੱਲ 55 ਜਣੇ ਮੁਕਾਬਲੇ ਵਿਚ ਸ਼ਾਮ ਹੋਏ ਅਤੇ ਸਾਂਝੇ ਤੌਰ ‘ਤੇ ਜੇਤੂ ਰਹੇ ਸਤਿਬੀਰ ਸਿੰਘ ਤੇ ਲਵਪ੍ਰੀਤ ਸਿੰਘ 31 ਘੰਟੇ ਅਤੇ 5 ਮਿੰਟ, ਬਿੰਨ੍ਹਾਂ ਕੁੱਝ ਖਾਧੇ, ਪੀਤੇ, ਪਿਸ਼ਾਬ ਕੀਤੇ, ਮੋਬਾਇਲ ਦੇਖੇ ਅਤੇ ਬਿਨ੍ਹਾਂ ਸੁੱਤੇ ਵਿਹਲੇ ਬੈਠੇ ਰਹੇ। ਦਸਣਾ ਬਣਦਾ ਹੈ ਕਿ ਇਹ ਮੁਕਾਬਲਾ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋਇਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













