👉ਮੁਲਜਮ ਤੇ ਮ੍ਰਿਤਕ ਉਪਰ ਪਹਿਲਾਂ ਵੀ ਦਰਜ਼ ਸਨ ਮੁਕੱਦਮੇ, ਪੁਲਿਸ ਸਨ ਲੋੜੀਦੇ
ਜਲੰਧਰ, 4 ਜਨਵਰੀ: ਸ਼ਨੀਵਾਰ ਤੜਕਸਾਰ ਸਥਾਨਕ ਸ਼ਹਿਰ ਦੇ ਲੰਮਾ ਪਿੰਡ ਨਜਦੀਕ ਉਧਮ ਸਿੰਘ ਨਗਰ ਦੇ ਇਲਾਕੇ ਵਿਚ ਇੱਕ ਦੋਸਤ ਵੱਲੋਂ ਮਾਮੂਲੀ ਕਹਾਸੁਣੀ ਤੋਂ ਬਾਅਦ ਆਪਣੇ ਦੋ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਮ੍ਰਿਤਕ ਸੁੱਤੇ ਪਏ ਹੋਏ ਸਨ ਤੇ ਮੁਲਜਮ ਨੇ ਉੱਠ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ। ਘਟਨਾ ਤਂੋ ਬਾਅਦ ਮੁਲਜਮ ਫ਼ਰਾਰ ਹੋ ਗਿਆ ਜਦਕਿ ਉਨ੍ਹਾਂ ਦਾ ਚੌਥਾ ਦੋਸਤ ਹਸਪਤਾਲ ਲੈ ਕੇ ਆਇਆ, ਜਿੱਥੇ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ Big Breaking: ਬਠਿੰਡਾ ਦੇ ਵੱਡੇ Transport ਅਧਿਕਾਰੀਆਂ ਦਾ ਚਹੇਤਾ ‘ਗੰਨਮੈਂਨ’ ਵਿਜੀਲੈਂਸ ਨੇ ਰਾਤ ਨੂੰ ਚੁੱਕਿਆ
ਮ੍ਰਿਤਕਾਂ ਦੀ ਪਹਿਚਾਣ ਵਿਨੈ ਤਿਵਾੜੀ (24 ਸਲ) ਅਤੇ ਸਿਵਮ (22 ਸਾਲ) ਵਜੋਂ ਹੋਈ ਹੈ। ਜਦੋਂਕਿ ਮੁਲਜਮ ਦਾ ਨਾਂ ਮੰਨਾ ਮਿੱਠਾਪੂਰੀਆ ਦਸਿਆ ਜਾ ਰਿਹਾ। ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਨਿਰਮਲ ਸਿੰਘ ਨੇ ਦਸਿਆ ਕਿ ਗੋਲੀਆਂ ਲੱਗਣ ਤੋਂ ਬਾਅਦ ਹਸਪਤਾਲ ਲੈ ਕੇ ਆਏ ਹਰਜਿੰਦਰ ਸਿੰਘ ਉਰਫ਼ ਮਨੀ ਨੇ ਦਸਿਆ ਕਿ ਤਿੰਨੋਂ ਦੋਸਤ ਵਿਨੈ ਤਿਵਾੜੀ, ਸਿਵਮ ਅਤੇ ਮੰਨਾ ਮਿੱਠਾਪੂਰੀਆ ਰਾਤ ਕਰੀਬ ਸਾਢੇ 12 ਵਜੇਂ ਉਸਦੇ ਘਰ ਆਏ ਸਨ। ਰਾਤ ਕਰੀਬ ਢਾਈ ਵਜੇਂ ਉਕਤ ਤਿੰਨਾਂ ਵਿਚਕਾਰ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਇਸ ਦੌਰਾਨ ਇਹ ਤਿੰਨੇਂ ਮਨੀ ਦੇ ਘਰ ਉਪਰਲੇ ਕਮਰੇ ਵਿਚ ਹੀ ਸੁੱਤੇ ਸਨ।
ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, ਦੋ ਦੀ ਮੌ+ਤ, ਦਰਜ਼ਨਾਂ ਜਖ਼ਮੀ
ਪ੍ਰੰਤੂ ਸਵੇਰੇ ਚਾਰ ਵਜੇਂ ਮਨੀ ਨੂੰ ਗੋਲੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਭੱਜ ਕੇ ਉਪਰ ਕਮਰੇ ਵਿਚ ਗਿਆ, ਜਿਥੇ ਦੋਨੋਂ ਲਹੂ-ਲੁਹਾਣ ਪਏ ਹੋਏ ਸਨ। ਇਸ ਦੌਰਾਨ ਮੰਨਾ ਹੱਥ ਵਿਚ ਪਿਸਤੌਲ ਲੈ ਕੇ ਘਟਨਾ ਤੋਂ ਫ਼ਰਾਰ ਹੋ ਗਿਆ। ਜਿਸਤੋਂ ਬਾਅਦ ਮਨੀ ਹੀ ਦੋਨਾਂ ਨੂੰ ਹਸਪਤਾਲ ਲਿਆਇਆ। ਇਸ ਦੌਰਾਨ ਥਾਣਾ ਰਾਮਾ ਮੰਡੀ ਦੇ ਐਸਐਚਓ ਪਰਮਿੰਦਰ ਸਿੰਘ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਜਿਸ ਘਰ ਵਿਚ ਮੁਲਜਮ ਠਹਿਰੇ ਸਨ, ਉਸਦੀ ਵੀ ਪੜਤਾਲ ਕੀਤੀ। ਡੀਐਸਪੀ ਮੁਤਾਬਕ ਮੁਲਜਮ ਅਤੇ ਮ੍ਰਿਤਕਾਂ ਵਿਰੁਧ ਕੁੱਝ ਦਿਨ ਪਹਿਲਾਂ ਹੀ ਗੋਲੀਆਂ ਚਲਾਉਣ ਦਾ ਪਰਚਾ ਦਰਜ਼ ਕੀਤਾ ਗਿਆ ਸੀ ਤੇ ਇਹ ਪੁਲਿਸ ਨੂੰ ਲੋੜੀਦੇ ਸਨ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜਮ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੰਜਾਬ ’ਚ ਤੜਕਸਾਰ ਦੋ ਨੌਜਵਾਨਾਂ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ, ਮੁਲਜਮ ਸੀ ਮ੍ਰਿ.ਤਕਾਂ ਦਾ ਹੀ ਦੋਸਤ"