ਸ਼੍ਰੀਨਗਰ, 8 ਅਕਤੂਬਰ: ਜੰਮੂ ਤੇ ਕਸ਼ਮੀਰ ਵਿਚ ਪਿਛਲੇ ਦਿਨਾਂ ਦੌਰਾਨ ਦਸ ਸਾਲਾਂ ਬਾਅਦ ਤਿੰਨ ਪੜਾਵਾਂ ’ਚ ਪਈਆਂ ਵੋਟਾਂ ਦੇ ਨਤੀਜ਼ੇ ਅੱਜ ਸਾਹਮਣੇ ਆ ਗਏ ਹਨ। ਅਗਸਤ 2019 ਵਿਚ ਧਾਰਾ 370 ਖ਼ਤਮ ਕਰਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਏ ਇਸ ਸੂਬੇ ਦੀਆਂ 90 ਸੀਟਾਂ ਵਿਚੋਂ ਇੰਡੀਆ ਗਠਜੋੜ ਨੂੰ ਸਭ ਤੋਂ 50 ਦੇ ਕਰੀਬ ਸੀਟਾਂ ਮਿਲੀਆਂ ਹਨ ਜਦੋਂਕਿ ਭਾਜਪਾ 29 ਸੀਟਾਂ ਜਿੱਤ ਕੇ ਸੂਬੇ ਵਿਚ ਦੂੁਜੀ ਪਾਰਟੀ ਬਣੀ ਹੈ। ਇਸਤੋਂ ਇਲਾਵਾ ਇੱਥੈ ਆਪ ਵੀ ਇੱਕ ਸੀਟ ਜਿੱਤ ਕੇ ਆਪਣਾ ਖ਼ਾਤਾ ਖੋਲਣ ਵਿਚ ਸਫ਼ਲ ਰਹੀ ਹੈ। ਚੋਣ ਨਤੀਜਿਆਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਨੈਸਨਲ ਕਾਨਫਰੰਸ ਦੇ ਆਗੂ ਫ਼ਾਰੁਕ ਅਬਦੁੱਲਾ ਨੇ ਸਪੱਸ਼ਟ ਕੀਤਾ ਹੈ ਕਿ ‘‘ ਮੁੱਖ ਮੰਤਰੀ ਦੀ ਕੁਰਸੀ ਉਪਰ ਮੁੜ ਉਮਰ ਅਬਦੁੱਲਾ ਬੈਠਣਗੇ। ’’
ਇਹ ਵੀ ਪੜੋ: ਹਰਿਆਣਾ ’ਚ ਭਾਜਪਾ ਨੇ ਰਚਿਆ ਇਤਿਹਾਸ, ਚੋਣ ਸਰਵੇਖਣਾਂ ਦੇ ਉਲਟ ਤੀਜ਼ੀ ਵਾਰ ਬਣੀ ਸਰਕਾਰ
ਜਿਕਰਯੋਗ ਹੈ ਕਿ 90 ਸੀਟਾਂ ਵਿਚੋਂ 42 ਸੀਟਾਂ ਜਿੱਤ ਕੇ ਨੈਸ਼ਨਲ ਕਾਨਫਰੰਸ ਸਭ ਤੋਂ ਵੱਡੀ ਪਾਰਟੀ ਬਣੀ ਹੈ। ਇਸਤੋਂ ਇਲਾਵਾ ਇਸਦੇ ਸਾਥੀ ਕਾਂਗਰਸ ਪਾਰਟੀ ਨੇ 6, ਸੀਪੀਆਈ ਨੇ 1 ਸੀਟ ਜਿੱਤੀ ਹੈ। ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਨੇ 3 ਅਤੇ ਅਜਾਦ ਐਮ.ਪੀ ਬਣੇ ਇੰਜੀਨੀਅਰ ਰਸ਼ੀਦ ਦੀ ਅਗਵਾਈ ਵਾਲੇ ਗਠਜੋੜ ਨੇ ਵੀ ਇੱਕ ਸੀਟ ਜਿੱਤੀ ਹੈ। ਸੂਬੇ ਵਿਚ 7 ਅਜ਼ਾਦ ਉਮੀਦਵਾਰ ਵੀ ਜਿੱਤਣ ਵਿਚ ਸਫ਼ਲ ਰਹੇ ਹਨ। ਦਸਣਾ ਬਣਦਾ ਹੈ ਕਿ ਜੰਮੂ ਕਸ਼ਮੀਰ ਵਿਚ ਸਾਲ 2014 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ।
Share the post "ਜੰਮੂ ਕਸ਼ਮੀਰ ’ਚ ਉਮਰ ਅਬਦੁੱਲਾ ਬਣਨਗੇ ਮੁੱਖ ਮੰਤਰੀ, ਇੰਡੀਆ ਗਠਜੋੜ ਨੂੰ ਮਿਲਿਆ ਵੱਡਾ ਫ਼ਤਵਾ"