ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ ਮੋਗਾ ਦੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੇ ਮਨਾਇਆ ਲੋਹੜੀ ਦਾ ਤਿਊਹਾਰ

0
21

ਮੋਗਾ, 13 ਜਨਵਰੀ:ਐਸ.ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਸਥਾਨਕ ਪੁਲਿਸ ਲਾਇਨ ਵਿਖੇ ਜਿਲ੍ਹਾ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਤੇ ਖ਼ੁਸੀਆਂ ਨਾਲ ਮਨਾਇਆ ਗਿਆ। ਜਿਸ ਵਿੱਚ ਖ਼ੁਦ ਐਸਐਸਪੀ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਜੀ.ਓ ਸਹਿਬਾਨ, ਮੁੱਖ ਅਫਸਰ ਥਾਣਾਜਾਤ/ਚੌਕੀ ਇੰਚਾਰਜ ਅਤੇ ਇੰਚਾਰਜ ਯੂਨਿਟ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਫ਼ੁਰਤੀ;ਆੜਤੀ ਦਾ ਕ+ਤ.ਲ ਕਰਕੇ ਭੱਜੇ ਬਦ+ਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ

ਇਸ ਪ੍ਰੋਗਰਾਮ ਦੌਰਾਨ ਐਸ.ਐਸ.ਪੀ. ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਾਰਦਾਤਾਂ ਨੂੰ ਟਰੇਸ ਕਰਨ, ਨਸ਼ੇ ਦੀ ਰਿਕਵਰੀ ਕਰਨ, ਪੀ.ਓ. ਨੂੰ ਗ੍ਰਿਫਤਾਰ ਕਰਨ, ਪੀਸੀਆਰ ’ਤੇ ਵਧੀਆ ਕਾਰਗੁਜਾਰੀ ਕਰਨ ਅਤੇ ਨਸ਼ਾ ਤਸਕਰਾਂ ਦੀ 68-ਐਫ ਤਹਿਤ ਪ੍ਰਾਪਰਟੀ ਜਬਤ ਕਰਨ ਦੇ ਕੇਸ ਤਿਆਰ ਕਰਨ ਵਾਲੇ ਵੱਖ-ਵੱਖ 10 ਕਰਮਚਾਰੀਆਂ ਨੂੰ ਡੀ.ਜੀ.ਪੀ ਕੰਮੇਡਸ਼ੇਨ ,37 ਕਰਮਚਾਰੀਆਂ ਨੂੰ ਪਹਿਲਾ ਦਰਜਾ ਸਰਟੀਫਿਕੇਟ ਸਮੇਤ ਨਗਦ ਇਨਾਮ, 10 ਕਰਮਚਾਰੀਆਂ ਨੂੰ ਦੂਜਾ ਦਰਜਾ ਸਰਟੀਫਿਕੇਟ ਅਤੇ 76 ਕਰਮਚਾਰੀਆਂ ਨੂੰ ਤੀਜਾ ਦਰਜਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਵੱਲੋਂ ਸਮੂਹ ਪੁਲਿਸ ਕਰਮਚਾਰੀਆਂ ਅਤੇ ੳੇੁਹਨਾਂ ਦੇ ਪਰਿਵਾਰਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here