ਪਾਣੀ ਦੀ ਬਚਤ ਲਈ 16 ਕਰੋੜ ਰੁਪਏ ਦੀ ਲਾਗਤ ਨਾਲ ਪਾਈਆਂ ਜਾਣਗੀਆਂ ਜਮੀਨਦੋਜ਼ ਪਾਈਪਾਂ:ਡਿਪਟੀ ਕਮਿਸ਼ਨਰ

0
61
+2

Fazilka News:ਫਾਜ਼ਿਲਕਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬਚਤ ਲਈ ਜਮੀਨਦੋਜ ਪਾਈਪਾਂ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਪ੍ਰਾਪਤ ਅਰਜੀਆਂ ਦੀ ਸਮੀਖਿਆ ਲਈ ਇੱਕ ਬੈਠਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਕਮਿਊਨਿਟੀ ਪਾਈਪ ਲਾਈਨ ਪਾਉਣ ਲਈ ਸਰਕਾਰ ਵੱਲੋਂ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਪਾਈਪਲਾਈਨ ਰਾਹੀਂ ਪਾਣੀ ਤੇਜੀ ਨਾਲ ਪਹੁੰਚਦਾ ਹੈ ਅਤੇ ਖਾਲਿਆਂ ਵਿੱਚ ਪਾਣੀ ਦਾ ਜੋ ਨੁਕਸਾਨ ਹੁੰਦਾ ਸੀ ਉਹ ਇਸ ਤਰੀਕੇ ਨਾਲ ਨਹੀਂ ਹੁੰਦਾ ਅਤੇ ਪਾਣੀ ਦੀ ਸੁਯੋਗ ਵਰਤੋ ਹੁੰਦੀ ਹੈ।

ਇਹ ਵੀ ਪੜ੍ਹੋ  ਨਿਗਮ ਅੰਦਰ Congress ਦੀ ਇੱਕ ਹੋਰ ਵਿਕਟ ਡਿੱਗੀ,Dy Mayor ਮਾਸਟਰ ਹਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਇਸ ਨਾਲ ਖੇਤੀ ਲਈ ਭਰਪੂਰ ਪਾਣੀ ਮਿਲਦਾ ਹੈ। ਇਸ ਮੌਕੇ ਮੰਡਲ ਭੂਮੀ ਰੱਖਿਆ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਮਿਊਨਿਟੀ ਪਾਈਪਲਾਈਨ ਪਾਉਣ ਸਬੰਧੀ ਜ਼ਿਲ੍ਹੇ ਵਿੱਚ 85 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਨਾਂ ਵਿੱਚੋਂ 62 ਅਰਜੀਆਂ ਯੋਗ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਲਈ ਜਮੀਦੋਜ ਪਾਈਪਾਂ ਪਾਉਣ ਤੇ 16 ਕਰੋੜ 27 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਨਾਲ 3413 ਹੈਕਟੇਅਰ ਰਕਬੇ ਨੂੰ ਸਿੰਚਾਈ ਲਈ ਭਰਪੂਰ ਪਾਣੀ ਮਿਲ ਸਕੇਗਾ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਸ੍ਰੀ ਸਾਹਿਲ ਗਗਨੇਜਾ, ਖੇਤੀਬਾੜੀ ਵਿਭਾਗ ਤੋਂ ਡਾ ਮਮਤਾ, ਭੂਮੀ ਰੱਖਿਆ ਵਿਭਾਗ ਤੋਂ ਐਸਡੀਓ ਵਿਕਾਸ ਪੂਣੀਆਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here