Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਕੋ-ਆਪਰੇਟਿਵ ਸੁਸਾਇਟੀਆਂ ਅਤੇ ਫਰਮਾਂ ਦੀ ਕੀਤੀ ਅਚਨਚੇਤ ਚੈਕਿੰਗ

ਬਠਿੰਡਾ, 27 ਜੂਨ : ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉਚ-ਮਿਆਰੀ ਪੱਧਰ ਦੇ ਖੇਤੀ ਇੰਨਪੁਟਸ ਮੁਹੱਈਆ ਕਰਵਾਉਣ ਲਈ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਗਠਿਤ ਕੀਤੀਆਂ ਟੀਮਾਂ ਵੱਲੋਂ ਕੋ-ਆਪਰੇਟਿਵ ਸੁਸਾਇਟੀਆਂ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਵੱਖ-ਵੱਖ ਖੇਤੀ ਇੰਨਪੁਟਸ ਦੀ ਸੈਂਪਲਿੰਗ ਕੀਤੀ ਗਈ।ਮੁੱਖ ਖੇਤੀਬਾੜੀ ਅਫਸਰ ਡਾ. ਗਿੱਲ ਨੇ ਦੱਸਿਆ ਕਿ ਚੈਕਿੰਗ ਟੀਮਾਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਕੋ-ਆਪਰੇਟਿਵ ਸੋਸਾਇਟੀਆਂ ਜਿੰਨ੍ਹਾਂ ਚ ਤਿਉਣਾ, ਘੁੱਦਾ, ਝੁੰਬਾ, ਨਥਾਣਾ, ਕੋਠਾ ਗੁਰੂ, ਗੋਬਿੰਦਪੁਰਾ, ਭੁੱਚੋ ਖੁਰਦ, ਭਾਗੀ ਵਾਂਦਰ, ਸੀਂਗੋ, ਤਲਵੰਡੀ ਸਾਬੋ, ਮਲੂਕਾ ਆਦਿ ਦੀ ਚੈਕਿੰਗ ਕੀਤੀ ਅਤੇ ਖਾਦਾਂ ਦੇ ਸੈਂਪਲ ਭਰ ਕੇ ਪਰਖ ਲਈ ਲੈਬਾਂ ਨੂੰ ਭੇਜੇ ਗਏ।

ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਕੂੜਾ ਇਕੱਠਾ ਕਰਨ ਲਈ 50 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਇਸ ਦੌਰਾਨ ਉਨ੍ਹਾਂ ਕੋ-ਆਪਰੇਟਿਵ ਸੁਸਾਇਟੀਆਂ ਅਤੇ ਫਰਮਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਗੈਰ-ਮਿਆਰੀ ਖੇਤੀ ਇੰਨਪੁਟਸ ਵੇਚਣ ਵਾਲਿਆਂ ਵਿਰੁੱਧ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੇ ਖੇਤੀ ਇੰਨਪੁਟਸ ਲੈਣ ਸਮੇਂ ਪੱਕੇ ਬਿੱਲ ਜ਼ਰੂਰ ਲਏ ਜਾਣ ਤਾਂ ਜੋ ਪੰਜਾਬ ਸਰਕਾਰ ਵੱਲੋ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦਾ ਲਾਭ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਖੇਤੀਬਾੜੀ ਅਫਸਰ ਬਠਿੰਡਾ ਡਾ. ਬਲਜਿੰਦਰ ਸਿੰਘ, ਬੀਜ ਵਿਕਾਸ ਅਫਸਰ ਬਠਿੰਡਾ ਡਾ. ਜਸਕਰਨ ਸਿੰਘ, ਏ.ਪੀ.ਪੀ.ਓ.ਬਠਿੰਡਾ ਡਾ. ਮੁਖਤਿਆਰ ਸਿੰਘ, ਏ.ਡੀ.ਓ (ਪੀ.ਪੀ.) ਬਠਿੰਡਾ ਡਾ. ਅਸਮਾਨਪ੍ਰੀਤ ਸਿੰਘ ਸਿੱਧੂ, ਏ.ਡੀ.ਓ.ਬਲਾਕ ਬਠਿੰਡਾ ਡਾ. ਮਨਜਿੰਦਰ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।

Related posts

ਰੈਡ ਐਂਟਰੀਆਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਦਿੱਤਾ ਮੰਗ ਪੱਤਰ

punjabusernewssite

28 ਨੂੰ ਦੇਸ਼ ਦੇ ਸਾਰੇ ਐੱਮ. ਪੀਜ਼ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ : ਸੰਯੁਕਤ ਕਿਸਾਨ ਮੋਰਚਾ

punjabusernewssite

ਪਰਾਲੀ ਸਾੜਨ ਦੇ ਮੁੱਦੇ ਨੂੰ ਪੰਜਾਬਸਰਕਾਰ ਧਾਰਮਕ ਰੰਗਤ ਦੇਣ ਦੇ ਯਤਨ ਚ – ਬਾਜਵਾ

punjabusernewssite