ਅਨੌਖੀ ਲੁੱਟ-ਖੋਹ; ਗੰਡਾਸੇ ਦੀ ਨੌਕ ‘ਤੇ ਕਾਰ ਖੋਹੀ, ਦੇਖੋ ਵੀਡਿਓ

0
1148
+3

👉ਪੁਲਿਸ ਵੱਲੋਂ ਜਾਂਚ ਜਾਰੀ, ਵਿਆਹ ਸਮਾਗਮ ਵਿੱਚ ਆਇਆ ਸੀ ਪੀੜਤ
Giddarbaha News: ਹੁਣ ਤੱਕ ਤੁਸੀਂ ਪਿਸਤੌਲ ਜਾਂ ਬੰਦੂਕ ਦੀ ਨੋਕ ‘ਤੇ ਲੁੱਟ ਖੋਹ ਦੇ ਮਾਮਲੇ ਤਾਂ ਅਕਸਰ ਹੀ ਸੁਣੇ ਹੋਣਗੇ ਪ੍ਰੰਤੂ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਵਿੱਚ ਬੀਤੀ ਦੇਰ ਸ਼ਾਮ ਇੱਕ ਅਨੋਖੀ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜੋ ਬਦਮਾਸ਼ਾਂ ਵੱਲੋਂ ਗੰਡਾਸੇ ਦੀ ਨੋਕ ‘ਤੇ ਇੱਕ ਬਰੀਜਾ ਕਾਰ ਖੋ ਲਈ ਗਈ । ਵੱਡੀ ਤੇ ਹੈਰਾਨੀਜਨਕ ਗੱਲ ਇਹ ਵੀ ਹੈ ਇਹ ਘਟਨਾ ਬਠਿੰਡਾ-ਮਲੋਟ-ਗੰਗਾਨਗਰ ਕੌਮੀ ਮਾਰਗ ‘ਤੇ ਬਿਲਕੁਲ ਉੱਪਰ ਵਾਪਰੀ ਹੈ ਜਿੱਥੇ ਨਿਰਵਿਘਨ ਟ੍ਰੈਫਿਕ ਚੱਲਦਾ ਰਹਿੰਦਾ ਹੈ। ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਦਿੱਤੀਆਂ ਹਨ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਦੀ ਡਰੱਗ ਮਾਫੀਆ ਵਿਰੁੱਧ ਕਾਰਵਾਈ ਜਾਰੀ: ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ਾ ਤਸਕਰਾਂ ਦੇ ਦੋ ਹੋਰ ਗੈਰ-ਕਾਨੂੰਨੀ ਘਰਾਂ ਨੂੰ ਕੀਤਾ ਢਹਿਢੇਰੀ

ਪ੍ਰੰਤੂ ਇਸ ਗੰਡਾਸੇ ਦੇ ਨੌਕ ‘ਤੇ ਹੋਈ ਇਸ ਲੁੱਟ ਖੋਹ ਘਟਨਾ ਦੀ ਇਲਾਕੇ ਵਿੱਚ ਪੂਰੀ ਚਰਚਾ ਹੈ ਅਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੁਢਲੀ ਜਾਣਕਾਰੀ ਦੇ ਮੁਤਾਬਕ ਪੀੜਿਤ ਵਿਅਕਤੀ ਡਰਾਈਵਰ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਮਾਲਕ ਨੂੰ ਬਠਿੰਡਾ ਰੋਡ ‘ਤੇ ਸਥਿਤ ਇੱਕ ਮੈਰਿਜ ਪੈਲਸ ਦੇ ਵਿੱਚ ਫੰਕਸ਼ਨ ਉਪਰ ਲੈ ਕੇ ਆਇਆ ਸੀ। ਉਸਨੇ ਮਾਲਕ ਨੂੰ ਪੈਲੇਸ ਕੋਲ ਉਤਾਰਨ ਤੋਂ ਬਾਅਦ ਗੱਡੀ ਨੂੰ ਪਾਰਕਿੰਗ ਕਰਨ ਲਈ ਉਹ ਯਤਨ ਕਰ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦ ਦੋ ਨੌਜਵਾਨਾਂ ਵੱਲੋਂ ਪਹਿਲਾਂ ਉਸਦੀ ਗੱਡੀ ਨੂੰ ਪਾਰਕ ਕਰਵਾਇਆ ਗਿਆ ਅਤੇ ਜਿਉਂ ਹੀ ਉਹ ਗੱਡੀ ਪਾਰਕ ਕਰਕੇ ਹੇਠਾਂ ਉਤਰਿਆ ਤਾਂ ਉਕਤ ਨੌਜਵਾਨਾਂ ਨੇ ਉਸਦੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੰਡਾਸਾ ਦਿਖਾ ਕੇ ਕਾਰ ਦੀਆਂ ਚਾਬੀਆਂ ਖੋਹ ਲਈਆਂ।

ਇਹ ਵੀ ਪੜ੍ਹੋ  ਬਟਾਲਾ ਪੁਲਿਸ ਨੇ ਜੈਂਤੀਪੁਰ ਅਤੇ ਰਾਇਮਲ ਵਿਖੇ ਹੋਏ ਧਮਾਕਿਆਂ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਮਾਰ ਮੁਕਾਇਆ; ਪਿਸਤੌਲ ਬਰਾਮਦ

ਜਿਸ ਤੋਂ ਬਾਅਦ ਨੌਜਵਾਨ ਉਸ ਗੱਡੀ ਦੀ ਡਰਾਈਵਿੰਗ ਸੀਟ ‘ਤੇ ਬੈਠ ਕੇ ਕਾਰ ਨੂੰ ਵੀ ਭਜਾ ਕੇ ਲੈ ਗਿਆ। ਉਧਰ ਘਟਨਾ ਦੀ ਪੁਸ਼ਟੀ ਕਰਦਿਆਂ ਗਿੱਦੜਵਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੜਤਾਲ ਜਾਰੀ ਹੈ ਅਤੇ ਮੁਲਜਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+3

LEAVE A REPLY

Please enter your comment!
Please enter your name here