Chandigarh News: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜ਼ਟ ਸੈਸ਼ਨ ਦੌਰਾਨ ਬੀਤੇ ਕੱਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਬਹਿਸ ਦੌਰਾਨ ਸੰਤ ਬਲਵੀਰ ਸਿੰਘ ਸੀਚੇਵਾਲ ਮਾਡਲ ਉਪਰ ਕੀਤੀਆਂ ਟਿੱਪਣੀਆਂ ਕਾਰਨ ਅੱਜ ਵੀਰਵਾਰ ਨੂੰ ਵਿਧਾਨ ਸਭਾ ਦੇ ਮੁੜ ਜੁੜੇ ਸੈਸ਼ਨ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ। ਇਸ ਮੌਕੇ ਸੱਤਾਧਾਰੀ ਧਿਰ ਦੀ ਮਹਿਲਾ ਵਿਧਾਇਕ ਨੇ ਬਾਜਵਾ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਪ੍ਰੰਤੂ ਪ੍ਰਤਾਪ ਸਿੰਘ ਬਾਜਵਾ ਨੇ ਇਸਤੋਂ ਸਪੱਸ਼ਟ ਇੰਨਕਾਰ ਕਰਦਿਆਂ ਆਪਣੇ ਸਬਦਾਂ ਉਪਰ ਖੜ੍ਹੇ ਹੋਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ
ਇਸ ਮਾਮਲੇ ਵਿਚ ਕੈਬਨਿਟ ਮੰਤਰੀ ਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਦੇ ਇਸ ਵਿਵਹਾਰ ਉਪਰ ਹੈਰਾਨੀ ਜਤਾਉਂਦਿਆਂ ਕਿਹਾ ਕਿ ‘‘ਚੰਗਾ ਹੁੰਦਾ ਕਿ ਜੇਕਰ ਉਹ ਇਸ ਮਾਡਲ ਵਿਚ ਕੋਈ ਤਕਨੀਕੀ ਖ਼ਾਮੀ ਲੱਭਦੇ ਪ੍ਰੰਤੂ ਸ਼੍ਰੀ ਬਾਜਵਾ ਨੇ ਅਜਿਹਾ ਕਰਕੇ ਗਲਤ ਕੀਤਾ ਹੈ। ’’ ਸ਼੍ਰੀ ਅਰੋੜਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਵੀ ਅਪੀਲ ਕੀਤੀ ਕਿ ਵਿਰੌਧੀ ਧਿਰ ਦੇ ਆਗੂ ਕੁੱਝ ਮਿੰਟਾਂ ਲਈ ਆਏ ਤੇ ਬਿਨ੍ਹਾਂ ਦੂਜਿਆਂ ਦੀ ਗੱਲ ਸੁਣੇ ਬਾਹਰ ਚਲੇ ਗਏ, ਜਿਸਦੇ ਚੱਲਦੇ ਇੰਨ੍ਹਾਂ ਨੂੰ ਸਮਝਾਇਆ ਜਾਵੇ।
ਇਹ ਵੀ ਪੜ੍ਹੋ ਅਮਨ ਅਰੋੜਾ ਵੱਲੋਂ ਬਜਟ 2025-26 ਨੂੰ ‘ਰੰਗਲਾ ਪੰਜਾਬ’ ਦੀ ਰੂਪ ਰੇਖਾ ਕਰਾਰ
ਇਸਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੌਤ ਸਿੰਘ ਬੈਂਸ ਨੇ ਵੀ ਸ਼੍ਰੀ ਬਾਜਵਾ ਨੂੰ ਲੰਮੇ ਹੱਥੀ ਲੈਦਿਆਂ ਕਿਹਾ ਕਿ ਸੰਤ ਸੀਚੇਵਾਲ ਸੰਸਦ ਵਿਚ ਇਸ ਵਿਧਾਨ ਸਭਾ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਬਾਜਵਾ ਨੇ ਉਨ੍ਹਾਂ ਬਾਰੇ ਟਿੱਪਣੀਆਂ ਕਰਕੇ ਗਲਤ ਕੀਤਾ ਹੈ। ਉਨ੍ਹਾਂ ਇਸ ਮਾਮਲੇ ਵਿਚ ਨਿੰਦਾ ਪ੍ਰਸਤਾਵ ਲਿਆਉਣ ਦੀ ਵੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਹਾਊਸ ਵਿਚ ਰੌਲਾ-ਰੱਪਾ ਪੈਂਦਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ਵਿਧਾਨ ਸਭਾ ’ਚ ਸੰਤ ਸੀਚੇਵਾਲ ਮਾਡਲ ’ਤੇ ਬਾਜਵਾ ਦੀ ਟਿੱਪਣੀ ਉਪਰ ਹੰਗਾਮਾ"