ਬਠਿੰਡਾ, 29 ਜਨਵਰੀ : ਐਸ. ਐਸ. ਡੀ. ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ‘ਯੂਥ ਫਾਰ ਮਾਈ ਭਾਰਤ ਥੀਮ’ ਤਹਿਤ ਸੱਤ ਰੋਜਾ ਐਨ. ਐਨ. ਐਸ. ਕੈਂਪ ਦੇ ਚੌਥਾ ਦਿਨ ਦੇ ਪਹਿਲੇ ਸ਼ੈਸ਼ਨ ਵਿੱਚ ਰਿਸੋਰਸ ਪਰਸਨ ਸ਼੍ਰੀ ਨਰਿੰਦਰ ਬਸੀ ਰਹੇ ਜਿਨ੍ਹਾਂ ਨੇ ਐਨ. ਐਸ. ਐਸ. ਵਲੰਟੀਅਰਾਂ ਨੂੰ ਐਨ.ਐਸ.ਐਸ ਨਾਲ ਜੁੜਕੇ ਸਮਾਜ ਦੀਆਂ ਏਡਜ਼ ਵਰਗੀਆਂ ਬੁਰਾਈਆਂ ਨਾਲ ਨਜਿੱਠਣ ਲਈ ਇਕਜੁੱਟ ਹੋਣ ਲਈ ਕਿਹਾ ਅਤੇ ਏਡਜ਼ ਦੇ ਇਤਿਹਾਸ, ਸਿੱਟੇ ਅਤੇ ਏਡਜ਼ ਨਾਲ ਕਾਨੂੰਨਾਂ ਅਤੇ ਇਲਾਜ ਬਾਰੇ ਚਾਨਣਾ ਪਾਉਂਦੇ ਹੋਏ ਉਹਨਾਂ ਨੇ ਵਲੰਟੀਅਰਾਂ ਨੂੰ ਅਨੁਸਾਸ਼ਨ ਅਤੇ ਸਮੇਂ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਦੱਸਿਆ ।
ਇਹ ਵੀ ਪੜ੍ਹੋ ਫਲਿੱਪਕਾਰਟ ਨੂੰ ਲੈੱਪਟਾਪ ਦੇਣ ਅਤੇ 10,000/- ਰੁਪਏ ਅਦਾ ਕਰਨ ਦਾ ਹੁਕਮ
ਪ੍ਰਿੰਸੀਪਲ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ । ਕੈਂਪ ਦੇ ਚੌਥੇ ਦਿਨ ਦੇ ਦੂਜੇ ਸ਼ੈਸ਼ਨ ਦੌਰਾਨ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਅਤੇ 50 ਵਲੰਟੀਅਰਾਂ ਸਮੇਤ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਜਾ ਕੇ ਕਾਪੀਆਂ, ਪੈਨਸਿਲਾਂ, ਸ਼ਾਰਪਨਰ, ਇਰੇਸ਼ਰਾਂ ਆਦਿ ਅਤੇ ਮਠਿਆਈਆਂ ਵੰਡੀਆਂ ਗਈਆਂ । ਇਸ ਸਕੂਲ ਵਿੱਚ ਅਜਿਹੇ ਬੱਚੇ ਪੜ੍ਹ ਰਹੇ ਹਨ ਜਿੰਨ੍ਹਾਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਹੈ ।ਕੈਂਪ ਦੇ ਚੌਥੇ ਦਿਨ ਦੇ ਤੀਜੇ ਸ਼ੈਸ਼ਨ ਵਿੱਚ ਐਨ. ਐਸ. ਐਸ. ਵਲੰਟੀਅਰਾਂ ਵੱਲੋਂ ਸੜਕ ਸੁਰੱਖਿਆ ਸਪਤਾਹ ਮਨਾਉਂਦੇ ਹੋਏ ਸ਼ਹਿਰ ਵਿੱਚ ਰੈਲੀ ਕੱਢੀ ।
ਇਹ ਵੀ ਪੜ੍ਹੋ PSPCL ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਵੱਲੋਂ ਕਾਬੂ
ਇਸ ਸਮੇਂ ਬੱਚਿਆਂ ਨੇ ‘ਚੰਗੇ ਡਰਾਈਵਰ ਦੀ ਪਹਿਚਾਣ, ਨਾ ਮਸਤੀ ਨਾ ਚਲਾਨ’ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਹੈਲਮੈਟ ਪਾ ਕੇ ਡਰਾਈਵਿੰਗ ਕਰਨ ਲਈ ਜਾਗਰੂਕ ਕੀਤਾ । ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਭਜੋਤ ਅਤੇ ਕੁਸੁਮ ਦੁਆਰਾ ਕੀਤੀ ਗਈ । ਅੱਜ ਦੀ ਸਟੇਜ ਖੁਸ਼ਬੂ ਅਤੇ ਪਰਾਚੀ ਦੁਆਰਾ ਸੰਭਾਲੀ ਗਈ ।ਕਾਲਜ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਕਾਲਜ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਕੈਂਪ ਦੀ ਅਗਵਾਈ ਕਰਨ ਦੇ ਨਾਲ ਨਾਲ ਪੂਰਨ ਤੌਰ ਤੇ ਸਹਿਯੋਗ ਕਰਦੇ ਹੋਏ ਵਲੰਟੀਅਰਾਂ ਦੀ ਹੌਸਲਾ ਅਫਜਾਈ ਵੀ ਕੀਤੀ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "SSD Girls College ‘ਚ ਚੱਲ ਰਹੇ ਐਨ ਐਸ ਐਸ ਕੈਂਪ ਦੇ ਚੌਥੇ ਦਿਨ ਕੀਤੀਆਂ ਵੱਖ ਵੱਖ ਗਤੀਵਿਧੀਆਂ"