ਪਟਿਆਲਾ, 1 ਅਕਤੂਬਰ: ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਧਿਰਾਂ ਆਪਸ ’ਚ ਖਹਿਬੜ ਰਹੀਆਂ ਹਨ, ਊਥੇ ਜ਼ਿਲ੍ਹੈ ਦੇ ਬਲਾਕ ਭੁੰਨਣਹੇੜੀ ਵਿਚ ਇੱਕ ਪੰਚਾਇਤ ਅਧਿਕਾਰੀ ਦੇ ਆਮ ਲੋਕਾਂ ਨਾਲ ਗਾਲੋ-ਗਾਲੀ ਹੋਣ ਦੀ ਵੀਡੀਓ ਖ਼ੁੂਬ ਵਾਈਰਲ ਹੋ ਰਹੀ ਹੈ। ਇਸ ਪੰਚਾਇਤ ਅਧਿਕਾਰੀ ਦਾ ਅਹੁੱਦਾ ਬੀਡੀਪੀਓ ਪੱਧਰ ਦਾ ਦਸਿਆ ਜਾ ਰਿਹਾ, ਜਿਹੜਾ ਆਪਣੀ ਬਲਾਕ ’ਚ ਨਾਮਜਦਗੀਆਂ ਭਰਨ ਆਏ ਲੋਕਾਂ ਨੂੰ ਸ਼ਾਂਤ ਕਰਨ ਦੀ ਬਜਾਏ ਉਨ੍ਹਾਂ ਨੂੰ ਗੰਦੀਆਂ ਗਾਲਾਂ ਕੱਢਦਾ ਨਜ਼ਰ ਆ ਰਿਹਾ।
ਇਹ ਖ਼ਬਰ ਵੀ ਪੜ੍ਹੋ: ਇਕੱਠ ਕਰਕੇ ਵੋਟਾਂ ਮੰਗਦੇ ਸਰਪੰਚ ਦਾ ਪਿੰਡ ਦੇ ਲੋਕਾਂ ਵੱਲੋਂ ਚਾੜਿਆ ਕੁਟਾਪਾ, ਵੀਡੀਓ ਹੋਈ ਵਾਈਰਲ
ਸੂਚਨਾ ਮੁਤਾਬਕ ਇੱਥੇ ਕਾਫ਼ੀ ਗਿਣਤੀ ਵਿਚ ਲੋਕ ਆਪਣੇ ਨਾਮਜਦਗੀ ਕਾਗਜ਼ ਦਾਖ਼ਲ ਕਰਨ ਅਤੇ ਵੱਖ ਵੱਖ ਸਰਟੀਫਿਕੇਟ ਲੈਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਪਿੰਡ ਜਲਵੇੜਾ ਦੇ ਇੱਕ ਬਜ਼ੁਰਗ ਵਿਅਕਤੀ ਨੇ ਗੱਲ ਨਾ ਸੁਣਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸਤੋਂ ਬਾਅਦ ਇਹ ਅਧਿਕਾਰੀ ਤੈਸ਼ ਵਿਚ ਆ ਗਿਆ ਅਤੇ ਦੋਨੋਂ ਆਪਸ ਵਿਚ ਗਾਲੋ-ਗਾਲੀ ਹੋ ਗਏ ਤੇ ਮੌਕੇ ’ਤੇ ਮੌਜੂਦ ਪੁਲਿਸ ਕਰਚਮਾਰੀਆਂ ਨੇ ਵਿਚ ਪੈ ਕੇ ਦੋਨਾਂ ਨੂੰ ਗੁੱਥਮ-ਗੁੱਥੀ ਹੌਣ ਤੋਂ ਬਚਾਇਆ।