ਸੁਖਜਿੰਦਰ ਸਿੰਘ ਮਾਨ
ਲੁਧਿਆਣਾ, 17 ਜਨਵਰੀ: ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ ਹੈ। ਇਸ ਸਬੰਧ ਵਿਚ ਸਕੱਤਰੇਤ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਭਾ ਦੇ ਸਕੱਤਰ ਸ਼੍ਰੀ ਰਾਮ ਲੋਕ ਦੇ ਦਸਤਖ਼ਤਾਂ ਹੇਠ ਜਾਰੀ ਇਸ ਨੋਟੀਫਿਕੇਸ਼ਨ (ਨੰਬਰ 5 ਐਲ.ਏ.-2025/1 ਮਿਤੀ 14 ਜਨਵਰੀ 2025 ) ਦੇ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੀਟ ਹੁਣ 11 ਜਨਵਰੀ ਨੂੰ ਖ਼ਾਲੀ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ’ਚ ਦਾਖ਼ਲ, 20 ਕਿਲੋਂ ਵਜ਼ਨ ਘਟਿਆ
ਇਸਦਾ ਉਤਾਰਾ ਪੰਜਾਬ ਵਿਧਾਨ ਸਭਾ ਦੇ ਸਮੂਹ ਮੈਂਬਰਾਂ ਨੂੰ ਭੇਜਣ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੇ ਸਕੱਤਰੇਤ ਨੂੰ ਵੀ ਭੇਜਿਆ ਗਿਆ। ਨਿਯਮਾਂ ਮੁਤਾਬਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੀਟ ਖਾਲੀ ਐਲਾਨਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਉਸ ਹਲਕੇ ਦੀ ਚੋਣ ਕਰਵਾਉਣੀ ਜਰੂਰੀ ਹੁੰਦੀ ਹੈ, ਜਿਸਦੇ ਚੱਲਦੇ 10 ਜੁਲਾਈ ਤੱਕ ਇਸ ਹਲਕੇ ਵਿਚ ਚੋਣ ਤੈਅ ਹੈ। ਦਸਣਾ ਬਣਦਾ ਹੈਕਿ ਲੰਘੀ 10 ਜਨਵਰੀ ਦੀ ਦੇਰ ਰਾਤ ਨੂੰ ਅਚਨਚੇਤ ਗੋਲੀ ਚੱਲਣ ਕਾਰਨ ਇਸ ਹਲਕੇ ਤੋਂ ਗੁਰਪ੍ਰੀਤ ਸਿੰਘ ਗੋਗੀ ਅਕਾਲ ਚਲਾਣਾ ਕਰ ਗਏ ਸਨ। ਉਹ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖ਼ਾਲੀ ਐਲਾਨਿਆ,ਹੁਣ ਜਲਦੀ ਹੋਵੇਗੀ ਚੋਣ"