ਬਠਿੰਡਾ, 4 ਜਨਵਰੀ: ਪਿਛਲੇ ਕਈ ਸਾਲਾਂ ਤੋਂ ਬਠਿੰਡਾ ਜ਼ਿਲ੍ਹੇ ਵਿਚ ਕਈ ਟ੍ਰਾਂਸਪੋਰਟ ਅਧਿਕਾਰੀਆਂ ਦੇ ਕਮਾਊ ਪੁੱਤ ਵਜੋਂ ਚਰਚਾ ਵਿਚ ਚੱਲੇ ਆ ਰਹੇ ਇੱਕ ਗੰਨਮੈਨ ਨੂੰ ਵਿਜੀਲੈਂਸ ਵੱਲੋਂ ਬੀਤੀ ਰਾਤ ਚੁੱਕਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਪੰਜਾਬ ਪੁਲਿਸ ਦੇ ਹੌਲਦਾਰ ਸੁਖਪ੍ਰੀਤ ਸਿੰਘ ਨੂੰ ਵਿਜੀਲੈਂਸ ਦੀ ਮੁਹਾਲੀ ਤੋਂ ਆਈ ਫ਼ਲਾਇੰਗ ਸੁਕਾਇਡ ਦੀ ਟੀਮ ਵੱਲੋਂ ਨਾਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਜਿਸਤੋਂ ਬਾਅਦ ਰਾਤ ਨੂੰ ਹੀ ਉਸਨੂੰ ਮੁਹਾਲੀ ਵਿਖੇ ਲਿਜਾਇਆ ਗਿਆ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਦੇ ਵੱਡੇ ਅਧਿਕਾਰੀਆਂ ਵਿਚ ‘ਹੜਬੜੀ’ ਮੱਚੀ ਹੋਈ ਹੈ ਤੇ ਇੱਕ ਛੋਟਾ ਅਤੇ ਇੱਕ ਵੱਡਾ ਅਧਿਕਾਰੀ ਵਿਜੀਲੈਂਸ ਦੇ ਨਿਸ਼ਾਨੇ ਉਪਰ ਹਨ।
ਇਹ ਵੀ ਪੜ੍ਹੋ ਪੰਜਾਬ ’ਚ ਸੰਘਣੀ ਧੁੰਦ ਤੇ ਕੋਹਰੇ ਦੀ ਚਾਦਰ ਵਿਛੀ, ਠੰਢ ਨੇ ਕੱਢੀਆਂ ਰੜਕਾਂ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੰਨਮੈਂਨ ਸੁਖਪ੍ਰੀਤ ਵਿਰੁਧ ਰਾਮਪੁਰਾ ਦੇ ਇੱਕ ਵੱਡੇ ਟਰੱਕ ਅਪਰੇਟਰ ਨੇ ਵਿਜੀਲੈਸ ਕੋਲ ਸਿਕਾਇਤ ਕੀਤੀ ਸੀ ਕਿ ਉਸਨੇ ਅਫ਼ਸਰਾਂ ਦੇ ਨਾਂ ਉਪਰ ਪ੍ਰਤੀ ਗੱਡੀ 1800 ਰੁਪਏ ‘ਮਹੀਨੇ’ ਦੀ ਮੰਗ ਕੀਤੀ। ਗੰਨਮੈਂਨ ਵੱਲੋਂ ਪੈਸੇ ਮੰਗਣ ਦੇ ਸਬੂਤ ਵਜੋਂ ਉਕਤ ਸਿਕਾਇਤਕਰਤਾ ਟਰੱਕ ਅਪਰੇਟਰ ਵੱਲੋਂ ਇਕ ਆਡੀਓ ਵੀ ਵਿਜੀਲੈਂਸ ਨੂੰ ਸੌਂਪੀ ਜਾ ਚੁੱਕੀ ਹੈ। ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ ਮਾਘੀ ਮੇਲੇ ਮੌਕੇ ਪੰਜਾਬ ’ਚ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਐਲਾਨ, ਅਕਾਲੀ ਦਲ ਦਾ ਬਣੇਗੀ ਬਦਲ!
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਕੁੱਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਵਿਚ ਕੰਮ ਕਰਦੇ ਸੀਨੀਅਰ ਸਹਾਇਕਾਂ ਵਿਚੋਂ ਏਡੀਟੀਓ ਦੀਆਂ ਖ਼ਾਲੀ ਪਈਆਂ ਪੋਸਟਾਂ ਭਰੀਆਂ ਗਈਆਂ ਹਨ ਤੇ ਨਵੇਂ ਬਣੇ ਇੰਨ੍ਹਾਂ ਅਫ਼ਸਰਾਂ ਵਿਚੋਂ ‘ਕੁੱਝ’ ਵਿਜੀਲੈਂਸ ਦੀ ਰਾਡਾਰ ’ਤੇ ਦੱਸੇ ਜਾ ਰਹੇ ਹਨ। ਬਹਰਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਵਿਜੀਲੈਂਸ ਦੀ ਜਾਂਚ ਸਿਰਫ਼ ਗੰਨਮੈਨ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਫ਼ਿਰ ਉਹ ਮੁੱਖ ਮੰਤਰੀ ਦੀ ਭ੍ਰਿਸਟਾਚਾਰ ਵਿਰੋਧੀ ‘ਜੀਰੋ ਟਾਲਰੈਂਸ’ ਨੀਤੀ ਮੁਤਾਬਕ ਵੱਡੇ ਮਗਰਮੱਛਾਂ ਤੱਕ ਵੀ ਹੱਥ ਪਾਉਂਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Big Breaking: ਬਠਿੰਡਾ ਦੇ ਵੱਡੇ Transport ਅਧਿਕਾਰੀਆਂ ਦਾ ਚਹੇਤਾ ‘ਗੰਨਮੈਂਨ’ ਵਿਜੀਲੈਂਸ ਨੇ ਰਾਤ ਨੂੰ ਚੁੱਕਿਆ"