ਬਠਿੰਡਾ ਜੇਲ੍ਹ ‘ਚ ਹਿੰਸਕ ਝੜਪ, ਗੈਂਗਸਟਰ ਦੀਪਕ ਮੁੰਡੀ ਤੇ ਸਾਥੀਆਂ ਵੱਲੋਂ ਸਹਾਇਕ ਸੁਪਰਡੈਂਟ ‘ਤੇ ਕੀਤਾ ਹਮਲਾ

0
38
+4

ਬਠਿੰਡਾ, 12 ਫ਼ਰਵਰੀ: ਬਠਿੰਡਾ ਦੇ ਕੇਂਦਰੀ ਜੇਲ ਮੁੜ ਚਰਚਾ ਵਿੱਚ ਹੈ। ਇਸ ਚਰਚਾ ਦਾ ਮੁੱਖ ਕਾਰਨ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਜਰਮ ਮੰਨੇ ਜਾਂਦੇ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਵੱਲੋਂ ਸਹਾਇਕ ਜੇਲ ਸੁਪਰਡੈਂਟ ਉੱਪਰ ਹਮਲਾ ਕਰਨ ਅਤੇ ਉਸ ਨੂੰ ਧਮਕੀਆਂ ਦੇਣ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜੇਲ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੁਝ ਜਿਆਦਾ ਨਹੀਂ ਬੋਲ ਰਹੇ ਪ੍ਰੰਤੂ ਪੁਲਿਸ ਨੇ ਸਹਾਇਕ ਜੇਲ ਸੁਪਰਡੈਂਟ ਜਸਪਾਲ ਸਿੰਘ ਦੇ ਬਿਆਨਾਂ ਉੱਪਰ ਗੈਂਗਸਟਰ ਦੀਪਕ ਮੁੰਡੀ ਅਤੇ ਉਸਦੇ ਕੁਝ ਹੋਰ ਸਾਥੀਆਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕਰ ਲਿਆ ਹੈ।

ਭਾਨਾ ਸਿੱਧੂ ਜੇਲ੍ਹ ਤੋਂ ਰਿਹਾਅ, ਕਿਸਾਨ ਜਥੇਬੰਦਿਆਂ ਦਾ ਕੀਤਾ ਧੰਨਵਾਦ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪਹਿਲਾਂ ਇਹ ਗੈਂਗਸਟਰ ਅਤੇ ਦੂਜੇ ਗਰੁੱਪ ਦੇ ਕੁਝ ਸਾਥੀਆਂ ਦੀ ਆਪਸ ਦੇ ਵਿੱਚ ਤਿੱਖੀ ਝੜਪ ਹੋ ਗਈ। ਇਸ ਤਰ੍ਹਾਂ ਜਦ ਜੇਲ ਅਧਿਕਾਰੀਆਂ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਮੁੱਖ ਮੁਲਜ਼ਮ ਮੰਨੇ ਜਾਂਦੇ ਦੀਪਕ ਮੁੰਡੀ ਅਤੇ ਕੁਝ ਹੋਰ ਉਸਦੇ ਸਾਥੀ ਬਠਿੰਡਾ ਦੀ ਜੇਲ ਵਿੱਚ ਬੰਦ ਹਨ। ਜਦੋਂ ਕਿ ਬੇਅਦਬੀ ਕਾਂਡ ਦੇ ਵਿੱਚ ਡੇਰਾ ਪ੍ਰੇਮੀ ਦੇ ਕਤਲ ਕਰਨ ਵਾਲਾ ਇੱਕ ਹੋਰ ਮੁਜਰਮ ਹਰਪ੍ਰੀਤ ਸਿੰਘ ਵੀ ਇਸੇ ਜੇਲ ਵਿੱਚ ਬੰਦ ਹੈ।

ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਇਆ ਸਮਨ

ਥਾਣਾ ਕੈਂਟ ਦੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ, ਜਿਸ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਅਧੀਨ ਹੈ, ਵਿੱਚ ਪੰਜਾਬ ਭਰ ਤੋਂ ਖਤਰਨਾਕ ਚਾਰ ਦਰਜਨ ਤੋਂ ਵੱਧ ਖਤਰਨਾਕ ਗੈਂਗਸਟਰ ਬੰਦ ਹਨ। ਹਾਲਾਂਕਿ ਲੋਰੈਂਸ ਬਿਸ਼ਨੋਈ ਨੂੰ ਕੁਝ ਮਹੀਨੇ ਪਹਿਲਾਂ ਹੀ ਬਠਿੰਡਾ ਦੀ ਕੇਂਦਰੀ ਜੇਲ ਤੋਂ ਗੁਜਰਾਤ ਸ਼ਿਫਟ ਕੀਤਾ ਗਿਆ ਹੈ।

 

+4

LEAVE A REPLY

Please enter your comment!
Please enter your name here