ਬਠਿੰਡਾ, 25 ਜਨਵਰੀ : ਕੌਮੀ ਵੋਟਰ ਦਿਵਸ ਦੇ ਮੌਕੇ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਜਿਲ੍ਹਾ ਅਧਿਕਾਰੀਆਂ ਅਤੇ ਦਫਤਰੀ ਸਟਾਫ ਨੇ ਭਾਗ ਲਿਆ। ਇਸ ਮੌਕੇ ਡਾ ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਿਡਰ ਅਤੇ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ ਅਤੇ ਜੁੰਮੇਵਾਰ ਨਾਗਰਿਕ ਦੇ ਤੌਰ ’ਤੇ ਵੋਟ ਜਰੂਰ ਪਾਉਣੀ ਚਾਹੀਦੀ ਹੈ।
ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !
ਇਸ ਮੌਕੇ ਸਮੂਹ ਸਟਾਫ਼ ਅਤੇ ਅਧਿਕਾਰੀਆਂ ਵੱਲੋਂ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਅਤੇ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ, ਧਰਮ, ਵਰਗ, ਜਾਤੀ ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਸਾਰੀਆਂ ਚੋਣਾ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਪ੍ਰਣ ਕੀਤਾ ਗਿਆ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਇਸ ਮੌਕੇ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ ਰਮਨਦੀਪ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਡਾ ਮੀਨਾਕਸ਼ੀ ਸਿੰਗਲਾਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਮੋਨਿਕਾ, ਮਿਸਟਰ ਜਾਵੇਦ, ਵਿਨੋਦ ਖੁਰਾਣਾ, ਮਹਿੰਦਰ ਸਚਦੇਵਾ, ਗਗਨਦੀਪ ਭੁੱਲਰ, ਹਰਜਿੰਦਰ ਕੌਰ, ਸ਼ੇਰਜੰਗ ਸਿੰਘ ਅਤੇ ਦਫਤਰ ਦਾ ਸਮੂਹ ਸਟਾਫ ਹਾਜਿਰ ਸੀ।