ਗਿੱਦੜਬਾਹਾ/ਬਰਨਾਲਾ/ਡੇਰਾ ਬਾਬਾ ਨਾਨਕ/ਚੱਬੇਵਾਲ, 20 ਨਵੰਬਰ: ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋ ਰਹੀਆਂ ਜਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਸਵੇਰੇ 7 ਵਜੇਂ ਸ਼ੁਰੂ ਹੋਈ ਇਹ ਵੋਟਿੰਗ ਸ਼ਾਮ 6 ਵਜੇਂ ਤੱਕ ਚੱਲੇਗੀ। ਇੰਨ੍ਹਾਂ ਜਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ ਵਿਚ ਹਨ, ਜਿੰਨ੍ਹਾਂ ਵਿਚੋਂ ਗਿੱਦੜਬਾਹਾ ਤੇ ਬਰਨਾਲਾ ਹਲਕੇ ਵਿਚ 14-14, ਡੇਰਾ ਬਾਬਾ ਨਾਨਕ ਹਲਕੇ ਵਿਚ 11 ਅਤੇ ਚੱਬੇਵਾਲ ਹਲਕੇ ਲਈ 6 ਉਮੀਦਵਾਰ ਸ਼ਾਮਲ ਹਨ। ਡੇਰਾ ਬਾਬਾ ਨਾਨਕ ਹਲਕੇ ਵਿਚ ਸਭ ਤੋਂ ਵੱਧ 1,97,376 ਵੋਟਰ ਹਨ ਜਦਕਿ ਚੱਬੇਵਾਲ ਹਲਕੇ ਵਿਚ 1,59,432,ਬਰਨਾਲਾ ਹਲਕੇ ਵਿਚ 1,77,426 ਅਤੇ ਗਿੱਦੜਬਾਹਾ 1,66,731 ਵੋਟਰ ਹਨ। ਸਵੇਰ ਤੋਂ ਹੀ ਪੋÇਲੰਗ ਬੂਥਾਂ ’ਤੇ ਵੋਟਰਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ: ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ’ਚ ਉਪ ਮੁੱਖ ਮੰਤਰੀ ਸਣੇ ਚਾਰ ਪੰਜਾਬੀ ਬਣੇ ਵਜ਼ੀਰ
ਬਰਨਾਲਾ ਹਲਕੇ ਵਿਚ ਜਿਆਦਾਤਰ ਸ਼ਹਿਰੀ ਵੋਟਰ ਹਨ ਜਦੋਂਕਿ ਡੇਰਾ ਬਾਬਾ ਨਾਨਕ ਵਿਚ ਪੇਂਡੂ ਤਬਕੇ ਦੇ ਜਿਆਦਾ ਵੋਟਰ ਹਨ। ਬੇਸ਼ੱਕ ਚਾਰਾਂ ਸੀਟਾਂ ਦੀ ਆਪਣੀ ਮਹੱਤਤਾ ਹੈ ਪ੍ਰੰਤੂ ਮੌਜੂਦਾ ਸਮੇਂ ਇੱਕ ਵਾਰ ਫ਼ੇਰ ਗਿੱਦੜਬਾਹਾ ਸਭ ਤੋਂ ‘ਹਾਟ’ ਸੀਟ ਬਣੀ ਨਜਰ ਆ ਰਹੀ ਹੈ। ਇਸ ਹਲਕੇ ’ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਸ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਛੱਡ ਕੇ ਆਪ ਵਿਚ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਵਿਚ ਗੁਰਦਾਸਪੁਰ ਤੋਂ ਐਮ.ਪੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਕਾਂਗਰਸ ਵੱਲੋਂ,
ਇਹ ਵੀ ਪੜ੍ਹੋ ਜੇਲ੍ਹ ਤੋਂ ਬਾਹਰ ਆਏ ਭਾਈ ਰਾਜੋਆਣਾ, ਭਾਰੀ ਸੁਰੱਖਿਆ ਦੇ ਹੇਠ ਭਰਾ ਦੇ ਭੋਗ ਲਈ ਹੋਏ ਰਵਾਨਾ
ਆਪ ਦੇ ਪੁਰਾਣੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੇ ਭਾਜਪਾ ਵੱਲੋਂ ਸਾਬਕਾ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋ ਚੋਣ ਵਿਚ ਮੁਕਾਬਲਾ ਬਣਿਆ ਹੋਇਆ ਹੈ। ਉਧਰ ਬਰਨਾਲਾ ਵਿਚ ਆਪ ਦੇ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਅਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਆਪ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਵੀ ਚੋਣ ਮੈਦਾਨ ਭਖਾਇਆ ਹੋਇਆ ਹੈ। ਜਦਕਿ ਚੱਬੇਵਾਲ ਵਿਚ ਆਪ ਦੇ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਡਾ ਇਸ਼ਾਂਕ ਚੱਬੇਵਾਲ, ਕਾਂਗਰਸ ਦੇ ਰਣਜੀਤ ਕੁਮਾਰ ਤੇ ਭਾਜਪਾ ਦੀ ਤਰਫ਼ੋਂ ਸਾਬਕਾ ਅਕਾਲੀ ਆਗੂ ਸੋਹਨ ਸਿੰਘ ਠੰਢਲ ਚੋਣ ਮੈਦਾਨ ਵਿਚ ਟੱਕਰ ਦੇ ਰਹੇ ਹਨ। ਅੱਜ ਪਈਆਂ ਵੋਟਾਂ ਦੇ ਨਤੀਜ਼ੇ 23 ਨਵੰਬਰ ਨੂੰ ਸਾਹਮਣੇ ਆਉਣਗੇ।