ਜੰਮੂ ਕਸ਼ਮੀਰ ਵਿਚ ਦੂਜੇ ਗੇੜ ਤਹਿਤ 26 ਸੀਟਾਂ ’ਤੇ ਵੋਟਿੰਗ ਜਾਰੀ

0
58
+2
25 ਲੱਖ ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ
ਸ੍ਰੀਨਗਰ, 25 ਸਤੰਬਰ: ਧਾਰਾ 370 ਦੇ ਖਾਤਮੇ ਤੋਂ ਬਾਅਦ ਪਹਿਲੀ ਵਾਰ ਜੰਮੂ ਤੇ ਕਸ਼ਮੀਰ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਗੇਟ ਤਹਿਤ ਅੱਜ ਬੁੱਧਵਾਰ ਨੂੰ 6 ਜ਼ਿਲਿ੍ਹਆਂ ਦੀਆਂ 26 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣ ਦਾ ਅਮਲ ਜਾਰੀ ਹੈ। ਇਨ੍ਹਾਂ 26 ਸੀਟਾਂ ਵਿੱਚੋਂ ਜੰਮੂ ਖੇਤਰ ਵਿੱਚ 11 ਅਤੇ ਕਸ਼ਮੀਰ ਵਿੱਚ 15 ਸੀਟਾਂ ਹਨ, ਜਿੱਥੇ 25 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸਤੋਂ ਬਾਅਦ ਹੁਣ ਤੀਜੇ ਪੜਾਅ ’ਚ 40 ਸੀਟਾਂ ’ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਸੂਬੇ ਦਾ ਚੋਣ ਨਤੀਜਾ 8 ਅਕਤੂਬਰ ਨੂੰ ਆਵੇਗਾ।
ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਸਵੇਰੇ 9 ਵਜੇਂ ਤੱਕ 10.22 ਫ਼ੀਸਦੀ ਪੋਲੰਗ ਹੋ ਚੁੱਕੀ ਹੈ। ਵੋਟਾਂ ਦਾ ਅਮਲ ਦੇਖਣ ਦੇ ਲਈ ਭਾਰਤ ਸਰਕਾਰ ਵਿਦੇਸ਼ੀ ਡਿਪਲੋਮੇਟਿਕ ਨੂੰ ਵੀ ਸੱਦਾ ਦਿੱਤਾ ਹੋਇਆ ਹੈ, ਜੋਕਿ ਬੜਗਾਮ ਸਹਿਤ ਕਈ ਪੋÇਲੰਗ ਸਟੇਸ਼ਨਾਂ ਉਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ ਦੀ ਪ੍ਰਕ੍ਰਿਆ ਨੂੰ ਅੱਖੀ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਥੇ ਆਖਰੀ ਵਾਰ 2014 ਵਿੱਚ ਚੋਣਾਂ ਹੋਈਆਂ ਸਨ।
ਉਸ ਤੋਂ ਬਾਅਦ ਅਗਸਤ 2019 ਦੇ ਵਿੱਚ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦਿੰਦੇ ਧਾਰਾ 370 ਨੂੰ ਰੱਦ ਕਰ ਦਿੱਤਾ ਸੀ ਅਤੇ ਨਾਲ ਹੀ ਜੰਮੂ ਕਸ਼ਮੀਰ ਦੀ ਵੰਡ ਕਰਕੇ ਇਸ ਦੇ ਵਿੱਚੋਂ ਲਦਾਖ ਨੂੰ ਅਲੱਗ ਕਰ ਦਿੱਤਾ ਗਿਆ ਸੀ ।ਜੰਮੂ ਕਸ਼ਮੀਰ ਤੋਂ ਵੀ ਰਾਜ ਦਾ ਰੁਤਬਾ ਵਾਪਸ ਲੈ ਕੇ ਇਸ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਸੀ। ਮੌਜੂਦਾ ਜੰਮੂ ਕਸ਼ਮੀਰ ਕੇਂਦਰੀ ਸ਼ਾਸਤ ਪ੍ਰਦੇਸ਼ ’ਚ 90 ਸੀਟਾਂ ਹਨ। ਪਹਿਲੇ ਪੜਾਅ ’ਚ 24 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ ਅਤੇ ਰਿਕਾਰਡ 61.38 ਫੀਸਦੀ ਵੋਟਿੰਗ ਹੋਈ ਸੀ।
+2

LEAVE A REPLY

Please enter your comment!
Please enter your name here