Fazilka News: ਜਿਲ੍ਹਾ ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਵਿੱਢੀ ਮੁਹਿੰਮ ਦੌਰਾਨ ਕਰੀਬ 6 ਲੱਖ ਗੋਲੀਆਂ ਸਹਿਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਐਸਐਸਪੀ ਸ: ਬਰਾੜ ਨੇ ਦਸਿਆ ਕਿ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਅਤੇ ਡੀਐਸਪੀ (ਇੰਨਵੈ.) ਬਲਕਾਰ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ. ਐਸ.ਆਈ ਜੁਗਰਾਜ ਸਿੰਘ ਦੀ ਟੀਮ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਚਰਨਪ੍ਰੀਤ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲੇ (ਮਾਲਕ ਚੰਨ ਮੈਡੀਕਲ ਹਾਲ) ਅਤੇ ਜਤਿੰਦਰ ਸਿੰਘ ਵਾਸੀ ਪਿੰਡ ਕੁੜਮਾ ਜ਼ਿਲ੍ਹਾ ਫਿਰੋਜ਼ਪੁਰ, ਜੋਕਿ ਉਕਤ ਮੈਡੀਕਲ ਸਟੋਰ ਵਿੱਚ ਬੈਠ ਕੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚ ਰਹੇ ਹਨ, ਨੂੰ ਕਾਬੁੂ ਕੀਤਾ ਗਿਾ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਦੇ ਵਿਰੁੱਧ’ ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਬੁਲਡੋਜ਼ਰ
ਇਨ੍ਹਾਂ ਵਿਰੁਧ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕਦਮਾਂ ਨੰਬਰ 27 ਮਿਤੀ 07.03.2025 ਜੁਰਮ 22/61/85 ਐਨਡੀਪੀਐਸ ਐਕਟ ਅਤੇ 15 ਮੈਡੀਕਲ ਕਾਉਂਸਿਲ ਐਕਟ ਤਹਿਤ ਦਰਜ਼ ਕੀਤਾ ਗਿਆ। ਦੌਰਾਨੇ ਤਫਤੀਸ਼ ਚਰਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਪਾਸੋ 18,150 ਐਲਪਰਾਜੋਲਮ ਗੋਲੀਆਂ ਅਤੇ 5,68,200 ਪਰੇਗਾ ਕੈਪਸੂਲ ਬਰਾਮਦ ਕੀਤੇ ਗਏ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "‘ਯੁੱਧ ਨਸ਼ਿਆ ਵਿਰੁੱਧ; ਫਾਜਿਲਕਾ ਪੁਲਿਸ ਵੱਲੋਂ ਕਰੀਬ 6 ਲੱਖ ਗੋਲੀਆਂ/ਕੈਪਸੂਲ ਸਮੇਤ 2 ਕਾਬੂ"