ਯੁੱਧ ਨਸ਼ਿਆਂ ਵਿਰੁੱਧ;ਫਾਜ਼ਿਲਕਾ ਪੁਲਿਸ ਅਤੇ ਬੀ. ਐਸ.ਐਫ ਦੀ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਵੱਡੀ ਕਾਮਯਾਬੀ

0
39
+1

👉ਪਾਕਿਸਤਾਨ ਤੋਂ ਤਸਕਰ ਕੀਤੀ ਗਈ 542 ਗ੍ਰਾਮ ਹੈਰੋਇਨ ਅਤੇ 01 ਡਰੋਨ ਬਰਾਮਦ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਦਿੱਤਾ ਵੱਡਾ ਝਟਕਾ
Fazilka News: ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਵਿਰੁਧ ਯੁੱਧ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਬੀ. ਐਸ.ਐਫ 52 ਬਟਾਲੀਅਨ ਚੌਂਕੀ ਬੀਸੋਕੇ ਨਾਲ ਮਿਲਕੇ ਬਾ-ਹੱਦ ਰਕਬਾ ਪ੍ਰਭਾਤ ਸਿੰਘ ਵਾਲਾ ਸਰਹੱਦੋ ਪਾਰ ਤਸਕਰੀ ਕਰਕੇ ਭੇਜੀ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਦੇ ਬੁਲਾਰੇ ਮੁਤਾਬਕ ਅੰਤਰਰਾਸ਼ਟਰੀ ਸਰਹੱਦ ’ਤੇ ਡਿਊਟੀ ਕਰ ਰਹੇ ਬੀ. ਐਸ.ਐਫ ਦੇ ਜਵਾਨਾਂ ਨੂੰ ਪਾਕਿਸਤਾਨ ਸਾਈਡ ਤੋਂ ਭਾਰਤ ਵਾਲੀ ਸਾਈਡ ਆਉਂਦੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ,”ਸੜਕ ਸੁਰਖਿਆ ਫੋਰਸ” ਦੀ ਕੀਤੀ ਸ਼ੁਰੂਆਤ

ਜਿਸਤੇ ਬੀ. ਐਸ.ਐਫ ਦੇ ਜਵਾਨਾਂ ਨੇ ਆਪਣੇ ਸੀਨੀਅਰ ਅਫ਼ਸਰਾਂ ਨੂੰ ਸੂਚਿਤ ਕੀਤਾ ਅਤੇ ਬੀ. ਐਸ.ਐਫ਼ ਵੱਲੋਂ ਲੋਕਲ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਤੁਰੰਤ ਬਾਅਦ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਪਾਰਟੀ ਅਤੇ ਬੀ.ਐਸ.ਐਫ ਦੀ ਟੀਮ ਵੱਲੋਂ ਅੰਤਰਰਾਸ਼ਟਰੀ ਸਰਹੱਦ ਨੇੜੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਇੱਕ ਪੈਕੇਟ ਹੈਰੋਇਨ (542 ਗ੍ਰਾਮ) ਅਤੇ ਇੱਕ ਡਰੋਨ ਬ੍ਰਾਮਦ ਕੀਤਾ ਗਿਆ। ਨਸ਼ੇ ਦੀ ਇਹ ਖੇਪ ਕਿਸੇ ਨਾਮਾਲੂਮ ਤਸਕਰ ਵੱਲੋਂ ਮੰਗਵਾਈ ਗਈ ਜਾਪਦੀ ਹੈ। ਇਸ ਮਾਮਲੇ ਵਿੱਚ ਐਫ.ਆਈ.ਆਰ. ਨੰ. 24 ਮਿਤੀ 19-03-2024, ਧਾਰਾ 213 NDPS ਐਕਟ, 10, 11, 12 ਏਅਰਕ੍ਰਾਫਟ ਐਕਟ, ਥਾਣਾ ਸਦਰ ਜਲਾਲਾਬਾਦ ਅਧੀਨ ਅਣਪਛਾਤੇ ਵਿਅਕਤੀ ਖਿਲਾਫ਼ ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here